ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਖੁਸ਼ੀ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਦੱਸ ਦਈਏ ਨੀਰੂ ਬਾਜਵਾ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ।
ਨੀਰੂ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ," ਮੈਂ ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਅਸੀਂ ਦੋ ਹੋਰ ਪਿਆਰੇ ਬੱਚਿਆਂ ਨੂੰ ਜਨਮ ਦੇਣ ਵਾਲੇ ਹਾਂ।"
ਨੀਰੂ ਬਾਜਵਾ ਦੇ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਮੈਂਡੀ ਤੱਖਰ ਨੇ ਨੀਰੂ ਬਾਜਵਾ ਦੀ ਪੋਸਟ 'ਤੇ ਕੰਮੇਂਟ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ। ਅਦਾਕਾਰਾ ਸਿਮੀ ਚਾਹਲ ਨੇ ਕਿਹਾ," ਵਾਹਿਗੁਰੂ ਜੀ, ਮੈਂ ਬਹੁਤ ਖੁਸ਼ ਹਾਂ ਤੁਹਾਡੇ ਲਈ।"
ਇਸ ਤੋਂ ਇਲਾਵਾ ਮਿਸ ਪੂਜਾ, ਨਿਸ਼ਾ ਬਾਨੋ, ਜਗਦੀਪ ਸਿੱਧੂ, ਰੂਬੀਨਾ ਬਾਜਵਾ ਨੇ ਵੀ ਨੀਰੂ ਨੂੰ ਮੁਬਾਰਕਾਂ ਦਿੱਤੀਆਂ ਹਨ। ਜ਼ਿਕਰਏਖ਼ਾਸ ਹੈ ਕਿ ਫ਼ਿਲਮ ਚੰਨੋ ਦੇ ਵਿੱਚ ਨੀਰੂ ਨੇ ਇੱਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਦੇ ਪ੍ਰਮੋਸ਼ਨ ਵੇਲੇ ਉਸ ਨੇ ਇਹ ਗੱਲ ਆਖੀ ਸੀ ਕਿ ਮੈਂ ਸੱਚੀ 'ਚ ਫ਼ਿਲਮ ਦੀ ਸ਼ੂਟਿੰਗ ਵੇਲੇ ਪ੍ਰੈਗਨੇਂਟ ਸੀ। ਉਸ ਦੀ ਬਾਅਦ ਨੀਰੂ ਨੇ ਆਪਣੀ ਬੇਟੀ ਅਨਾਯਾ ਨੂੰ ਜਨਮ ਦਿੱਤਾ ਸੀ।