ETV Bharat / sitara

ਦਰਸ਼ਕਾਂ ਦੀ ਕਚਿਹਰੀ 'ਚ ਮਕਬੂਲ ਹੋਈ ਫ਼ਿਲਮ 'ਮੁੰਡਾ ਹੀ ਚਾਹੀਦਾ'

12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਮੁੰਡਾ ਹੀ ਚਾਹੀਦਾ' ਦਰਸ਼ਕਾਂ ਨੇ ਪਸੰਦ ਕੀਤੀ ਹੈ। ਇਸ ਫ਼ਿਲਮ 'ਚ ਹਰੀਸ਼ ਵਰਮਾ ਵੱਖਰੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

ਫ਼ੋਟੋ
author img

By

Published : Jul 13, 2019, 9:01 PM IST

ਚੰਡੀਗੜ੍ਹ: ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਮੁੰਡਾ ਹੀ ਚਾਹੀਦਾ' 12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਦੀਪਕ ਥਾਪਰ ਅਤੇ ਸੰਤੋਸ਼ ਸੁਭਾਸ਼ ਥਿਤੇ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਇੱਕ ਡਰਾਮਾ ਫ਼ਿਲਮ ਹੈ ਜੋ ਸਮਾਜ ਦੀ ਅਸਲੀਅਤ ਬਿਆਨ ਕਰਦੀ ਹੈ।

ਵੀਡੀਓ
ਕਹਾਣੀਫ਼ਿਲਮ ਦੀ ਕਹਾਣੀ ਸਮਾਜ ਦੇ ਮੌਜੂਦਾ ਹਾਲਾਤ ਮੁੰਡੇ ਅਤੇ ਕੁੜੀ ਦੇ ਵਿੱਚ ਹੋ ਰਹੇ ਭੇਦਭਾਵ ਨੂੰ ਦਰਸਾਉਂਦੀ ਹੈ। ਫ਼ਿਲਮ 'ਚ ਵਿਖਾਇਆ ਗਿਆ ਹੈ ਕਿ ਇੱਕ ਪਰਿਵਾਰ 'ਚ ਨਵੇਂ ਬੱਚੇ ਦੇ ਜਨਮ ਨੂੰ ਲੈ ਕੇ ਲੋਕ ਕਿੰਨਾ ਖੁਸ਼ ਹੁੰਦੇ ਹਨ ਪਰ ਸਮਾਜ ਅਤੇ ਪਰਿਵਾਰ ਦੋਵੇਂ ਚਾਹੁੰਦੇ ਹਨ ਕਿ ਮੁੰਡਾ ਹੀ ਹੋਵੇ। ਮੁੰਡੇ ਦੀ ਚਾਹਤ 'ਚ ਬੱਚੇ ਦਾ ਪਿਤਾ ਟੈਸਟ ਟਿਊਬ ਤਕਨੀਕ ਰਾਹੀ ਪ੍ਰੈਗਨੇਂਟ ਤੱਕ ਹੋ ਜਾਂਦਾ ਹੈ। ਘਰ 'ਚ ਮੁੰਡਾ ਪੈਦਾ ਹੁੰਦਾ ਹੈ ਕਿ ਨਹੀਂ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ।ਅਦਾਕਾਰੀ ਇਸ ਫ਼ਿਲਮ 'ਚ ਹਰੀਸ਼ ਵਰਮਾ ਦੀ ਅਦਾਕਾਰੀ ਸਭ ਤੋਂ ਵਧੀਆ ਹੈ। ਰੁਬੀਨਾ ਬਾਜਵਾ ਦਾ ਆਪਣੇ ਕਿਰਦਾਰ ਪ੍ਰਤੀ ਭੋਲੇਪਨ ਨੇ ਹਰ ਇੱਕ ਦਾ ਦਿਲ ਜਿੱਤਿਆ ਹੈ। ਸਪੋਰਟਿੰਗ ਕਾਸਟ 'ਚ ਪਵਨ ਜੌਹਲ ਦੀ ਕਾਮੇਡੀ ਕਮਾਲ ਦੀ ਹੈ। ਕੁਲ-ਮਿਲਾ ਕੇ ਸਭ ਨੇ ਹੀ ਆਪਣੇ ਕਿਰਦਾਰ ਮੁਤਾਬਕ ਵਧੀਆ ਕੰਮ ਕੀਤਾ ਹੈ। ਕਮੀਆਂ ਅਤੇ ਖੂਬੀਆਂ ਫ਼ਿਲਮ ਦੀ ਖ਼ੂਬੀ ਉਸ ਦਾ ਵੱਖਰਾ ਕਾਨਸੇਪਟ ਹੈ। ਫ਼ਿਲਮ 'ਚ ਕਮੀ ਇਹ ਹੈ ਕਿ ਕੁਝ ਦ੍ਰਿਸ਼ ਡਰੈਗ ਹੁੰਦੇ ਹਨ।ਕਈ ਦ੍ਰਿਸ਼ ਧੱਕੇ ਦੇ ਨਾਲ ਪਾਏ ਗਏ ਹਨ।ਜੇਕਰ ਫ਼ਿਲਮ ਦਾ ਪ੍ਰਮੋਸ਼ਨ ਵੱਡੇ ਪੈਮਾਨੇ 'ਤੇ ਕੀਤਾ ਜਾਂਦਾ ਤਾਂ ਫ਼ਿਲਮ ਹੋਰ ਕਾਰੋਬਾਰ ਕਰ ਸਕਦੀ ਸੀ।ਸਮਾਜਿਕ ਮੁੱਦੇ ਨੂੰ ਲੈ ਕੇ ਬਣੀ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਤਾਂ ਕਰਦੀ ਹੀ ਹੈ ਇਸ ਤੋਂ ਇਲਾਵਾ ਇੱਕ ਸੰਦੇਸ਼ ਵੀ ਦਿੰਦੀ ਹੈ।

Intro:ਮੁੰਡਾ ਹੀ ਚਾਹੀਦਾ ਫ਼ਿਲਮ ਸਿਨੇਮਾ ਘਰਾਂ 'ਚ ਲੱਗ ਚੁੱਕੀ ਹੈ ਤੇ ਫ਼ਿਲਮ ਬਾਰੇ ਈ ਟੀਵੀ ਭਾਰਤ ਨੇ ਦਰਸ਼ਕਾਂ ਕੋਲ ਜਾ ਕੇ ਫ਼ਿਲਮ ਬਾਰੇ ਪੁੱਛਿਆ ਕਿ ਉਹਨਾਂ ਨੂੰ ਇਹ ਫ਼ਿਲਮ ਕਿਵੇਂ ਦੀ ਲੱਗ ਰਹੀ ਹੈ। ਇਸ ਫ਼ਿਲਮ ਨੂੰ ਡਾਇਰੈਕਟ ਸੰਤੋਸ਼ ਸੁਬਾਸ਼ ਵੱਲੋ ਕੀਤਾ ਗਿਆ ਹੈ।

Body:ਦਰਸ਼ਕਾਂ ਦਾ ਕਹਿਣਾ ਸੀ ਕਿ ਇਹ ਫ਼ਿਲਮ ਬਹੁਤ ਵੱਧੀਆ ਹੈ ਜੇਕਰ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਉਹ ਵੀ ਬਹੁਤ ਪਸੰਦ ਆਈ । ਇਸ ਫ਼ਿਲਮ ਨੂੰ ਦਰਸ਼ਕਾਂ ਨੇ ਪੰਜ ਵਿੱਚੋ ਪੰਜ ਸਟਾਰ ਦਿੱਤੇ। ਤੇ ਕਈਆਂ ਨੇ ਸਾਡੇ ਚਾਰ ਵੀ ਦਿੱਤੇ।

Conclusion:ਦਰਸ਼ਕਾਂ ਦਾ ਇਹ ਵੀ ਕਹਿਣਾ ਸੀ ਕਿ ਫ਼ਿਲਮ 'ਚ ਵਿਖਾਏ ਗਏ ਕੁਝ ਸੀਨ ਧੀਆਂ ਬਾਰੇ ਸਮਾਜ ਨੂੰ ਚੰਗੀ ਸੇਧ ਦੇ ਰਹੇ ਹਨ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.