ਚੰਡੀਗੜ੍ਹ: ਟੈਗੋਰ ਥੀਏਟਰ ਦੇ ਵਿੱਚ ਚੰਡੀਗੜ੍ਹ ਨਾਟਕ ਅਕਾਦਮੀ ਵੱਲੋਂ ਕਵਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਕਵਾਲ ਕੁਤਬੀ ਬ੍ਰਦਰਸ ਨੇ ਸ਼ਿਰਕਤ ਕੀਤੀ।
ਆਪਣੀ ਪ੍ਰਫ਼ੋਮੇਂਸ ਦੇ ਨਾਲ ਕੁਤਬੀ ਬ੍ਰਦਰਸ ਨੇ ਹਰ ਇੱਕ ਦਾ ਦਿਲ ਜਿੱਤਿਆ। ਈਟੀਵੀ ਭਾਰਤ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਖੁਸ਼ਨਸੀਬੀ ਹੈ ਜੋ ਟੈਗੋਰ ਥੀਏਟਰ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਨੂੰ ਨਸੀਬ ਹੋਇਆ।
ਹੋਰ ਪੜ੍ਹੋ:ਵੀਰ ਫ਼ਤਿਹ ਦਾ ਨਵਾਂ ਗੀਤ ਹੋਇਆ ਦਰਸ਼ਕਾਂ ਦੇ ਰੂਬਰੂ
ਕੁਤਬੀ ਬ੍ਰਦਰਸ ਨੇ ਗੱਲਬਾਤ 'ਚ ਹੰਸ ਰਾਜ ਹੰਸ ਦਾ ਜ਼ਿਕਰ ਵੀ ਕੀਤਾ ਉਨ੍ਹਾਂ ਕਿਹਾ ਕਿ ਉਹ ਸਾਡਾ ਬਹੁਤ ਸਤਿਕਾਰ ਕਰਦੇ ਹਨ। ਅਲਾਹ ਦੀ ਦੁਆ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਰੁਤਬਾ ਮਿਲਿਆ ਹੈ।
ਹੋਰ ਪੜ੍ਹੋ:ਪ੍ਰਭ ਗਿੱਲ ਦੀ ਅਦਾਕਾਰੀ 'ਚ ਐਂਟਰੀ
ਜ਼ਿਕਰਏਖ਼ਾਸ ਹੈ ਗੱਲਬਾਤ ਦੌਰਾਨ ਕੁਤਬੀ ਬ੍ਰਦਰਸ ਨੇ ਇਹ ਵੀ ਕਿਹਾ ਕਿ ਕਵਾਲੀ ਦੀ ਸ਼ੁਰੂਆਤ ਭਾਰਤ ਦੇਸ਼ ਤੋਂ ਹੋਈ ਸੀ ਬੇਸ਼ਕ ਗੁਆਂਢੀ ਮੁਲਕ ਦੇ ਵਿੱਚ ਕਵਾਲੀ ਦੇ ਫ਼ਨਕਾਰ ਮੌਜੂਦ ਹਨ ਪਰ ਇਸ ਕਲਾ ਦੀ ਸ਼ੁਰੂਆਤ ਸਾਡੇ ਮੁਲਕ ਤੋਂ ਹੀ ਹੋਈ ਹੈ।