ਚੰਡੀਗੜ੍ਹ: ਹਾਲ ਹੀ ਵਿੱਚ ਪੀਟੀਸੀ ਰਿਕਾਰਡ ਵੱਲੋਂ ਇੱਕ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ‘ਚ ਸਮਾਜ ਦੇ ਹਾਲਾਤ 'ਤੇ ਨੌਜਵਾਨਾਂ ਦੀ ਅਵਸਥਾ ਨੂੰ ਦਿਖਾਇਆ ਗਿਆ ਹੈ। ਇਸ ਗੀਤ ਨੂੰ ਗਾਇਕ ਜੁਗਰਾਜ ਗਿੱਲ ਵੱਲੋਂ ਗਾਇਆ ਗਿਆ ਹੈ, ਜਿਸ ਦਾ ਨਾਂਅ ਹੈ ‘ਹਕੀਕਤ’। ਗਾਣੇ ਦੇ ਨਾਂਅ ਦੀ ਹੀ ਤਰ੍ਹਾਂ ਹੀ ਇਸ ਵਿੱਚ ਅੱਜ ਦੇ ਨੌਜਵਾਨਾਂ ਦੇ ਹਲਾਤਾਂ ਤੇ ਕਿਸਾਨਾਂ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ।
ਇਸ ਗਾਣੇ ਦੀ ਵੀਡੀਓ ‘ਚ ਦਿਖਾਇਆ ਗਿਆ ਹੈ ਕਿ, ਕਿਸ ਤਰ੍ਹਾ ਇੱਕ ਗਰੀਬ ਕਿਸਾਨ ਆਪਣੇ ਮੁੰਡੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰ ਪੜ੍ਹਾਉਂਦਾ ਹੈ ਤੇ ਪਰਿਵਾਰ ਨੂੰ ਪਾਲਣ ਪੌਸ਼ਣ ਕਰਦਾ ਹੈ, ਪਰ ਉਸ ਪੁੱਤ ਨੂੰ ਆਪਣੇ ਬੁੱਢੇ ਪਿਓ ਦਾ ਬਿਲਕੁਲ ਵੀ ਖ਼ਿਆਲ ਨਹੀਂ। ਇਸ ਤੋਂ ਵੀਡੀਓ ਸਮਾਜ ਦੇ ਇੱਕ ਇੱਕ ਪਹਿਲੂ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲ਼ਾਵਾ ਗਾਣੇ ਦੇ ਬੋਲਾਂ ਸੁਣ ਹਰ ਕਿਸੇ ਦੀ ਰੂਹ ਕੰਬ ਜਿਹੀ ਜਾਂਦੀ ਹੈ ਕਿਉਂਕਿ ਇਸ ਗਾਣੇ ਨੇ ਸਮਾਜ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ।
ਹੋਰ ਪੜ੍ਹੋ: ਅਮ੍ਰਿਤਾ ਨੂੰ ਲੈ ਕੇ ਹਾਲੇ ਵੀ ਜਜ਼ਬਾਤੀ ਹੋ ਜਾਂਦੇ ਨੇ ਸੈਫ਼ ਅਲੀ ਖ਼ਾਨ
ਇਸ ਦਾ ਨਿਰਦੇਸ਼ਨ ਹੈਪੀ ਸਿੰਘ ਵੱਲੋਂ ਕੀਤਾ ਗਿਆ ਹੈ। ਗਾਣੇ ਦੇ ਬੋਲ ਕੰਵਰ ਵੜੈਚ ਨੇ ਲਿਖੇ ਹਨ ਤੇ ਗੁਰਮੋਹ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਦੇਖਣਯੋਗ ਹੈ ਕਿ ਇਸ ਗਾਣੇ ਨੂੰ ਰਿਲੀਜ਼ ਹੋਏ ਇੱਕ ਦਿਨ ਹੋ ਗਿਆ ਹੈ ਪਰ ਇਸ ਦੇ ਹਾਲੇ ਤੱਕ ਜ਼ਿਆਦਾ ਵਿਉ ਨਹੀਂ ਆਏ ਹਨ। ਜੇ ਗੱਲ ਕਰੀਏ ਦੂਜੇ ਗਾਇਕਾ ਦੀ ਤਾਂ ਉਨ੍ਹਾਂ ਦੇ ਗਾਣੇ ਜਾਰੀ ਹੋਣ ਤੋਂ ਬਾਅਦ ਕੁਝ ਕ ਘੰਟਿਆਂ ਵਿੱਚ ਹੀ ਮਿਲੀਅਨ ਵਿੱਚ ਵਿਉ ਹੋ ਜਾਂਦੇ ਹਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਨੂੰ ਸਮਾਜ ਦੀ ਸੱਚਾਈ ਦਰਸਾਉਣ ਵਾਲੇ ਗੀਤ ਜ਼ਿਆਦਾ ਪਸੰਦ ਨਹੀਂ ਆਉਂਦੇ। ਲੋਕਾਂ ਵੱਲੋਂ ਸਿਰਫ਼ ਉਹੀ ਗੀਤ ਪਸੰਦ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਜ਼ਿਆਦਾ ਅਰਥ ਨਹੀਂ ਹੁੰਦਾ।