ਮੁੰਬਈ: ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਅੱਜ-ਕੱਲ੍ਹ ਫ਼ਿਲਮ 'ਪੰਗਾ' ਦੀ ਪ੍ਰਮੋਸ਼ਨ ਨੂੰ ਲੈ ਕੇ ਮਸ਼ਰੂਫ਼ ਚੱਲ ਰਹੇ ਹਨ। ਅਸ਼ਵਨੀ ਅਈਅਰ ਤਿਵਾੜੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਕੰਗਨਾ ਰਣੌਤ, ਰਿਚਾ ਚੱਢਾ, ਨੀਨਾ ਗੁਪਤਾ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪ੍ਰਮੋਸ਼ਨ ਵੇਲੇ ਇੱਕ ਇੰਟਰਵਿਊ 'ਚ ਜੱਸੀ ਨੂੰ ਇਹ ਪੁਛਿੱਆ ਗਿਆ ਕਿ ਇਸ ਫ਼ਿਲਮ 'ਚ ਉਸ ਦੇ ਆਲੇ ਦੁਆਲੇਜ਼ਿਆਦਾਤਰ ਮਹਿਲਾਵਾਂ ਸਨ, ਸਭ ਨੂੰ ਲੈਕੇ ਤਜ਼ੁਰਬਾ ਕਿਸ ਤਰ੍ਹਾਂ ਦਾ ਸੀ?
ਇਸ ਬਾਰੇ ਗੱਲ ਕਰਦਿਆਂ ਜੱਸੀ ਨੇ ਕਿਹਾ, “ਉਹ ਇੱਕ ਮਾਹਿਰ ਅਭਿਨੇਤਾ ਨਹੀਂ ਹਨ। ਉਨ੍ਹਾਂ ਅੰਦਰ ਅਦਾਕਾਰੀ ਉਸ ਵੇਲੇ ਆਉਣੀ ਸ਼ੁਰੂ ਹੋਈ ਜਦੋਂ ਉਨ੍ਹਾਂ ਆਪਣੇ ਗੀਤਾਂ ਦੀਆਂ ਵੀਡੀਓਜ਼ ਕਰਨੀਆਂ ਸ਼ੁਰੂ ਕੀਤੀਆਂ।"
ਜੱਸੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਕਾਰੀ ਦੀ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਹੈ। ਇਸ ਲਈ ਜਦੋਂ ਆਸ-ਪਾਸ ਮਾਹਰ ਅਦਾਕਾਰ ਸਨ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੱਸੀ ਗਿੱਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇੰਝ ਪ੍ਰਤੀਤ ਹੋਇਆ ਕਿ ਉਨ੍ਹਾਂ ਦੀ ਅਦਾਕਾਰੀ ਦੀ ਟ੍ਰੇਨਿੰਗ ਹੋ ਰਹੀ ਹੈ। 24 ਜਨਵਰੀ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਪੰਗਾ, ਇੱਕ ਸਪੋਰਟਸ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਵਿਆਹੀਆਂ ਔਰਤਾਂ ਦੇ ਸੁਪਨਿਆਂ ਉੱਤੇ ਅਧਾਰਿਤ ਹੈ। ਬਾਲੀਵੁੱਡ 'ਚ ਇਹ ਜੱਸੀ ਗਿੱਲ ਦੀ ਦੂਜੀ ਫ਼ਿਲਮ ਹੈ।