ਚੰਡੀਗੜ੍ਹ: 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁਕਲਾਵਾ' ਦੇ ਗੀਤ 'ਗੁਲਾਬੀ ਪਾਣੀ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਮਸ਼ਹੂਰ ਲੇਖਕ ਹਰਮਨਜੀਤ ਸਿੰਘ ਨੇ ਲਿਖਿਆ ਹੈ। ਐਮੀ ਵਿਰਕ ਅਤੇ ਮੰਨਤ ਨੂਰ ਨੇ ਆਪਣੀ ਅਵਾਜ਼ ਦੇ ਨਾਲ ਇਸ ਗੀਤ ਨੂੰ ਬਾਖੂਬੀ ਢੰਗ ਦੇ ਨਾਲ ਸ਼ਿੰਗਾਰਿਆ ਹੈ।
ਦੱਸਣਯੋਗ ਹੈ ਕਿ 6 ਮਈ ਨੂੰ ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਦੀ ਮੇਕਿੰਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਮੇਕਿੰਗ 'ਚ ਫ਼ਿਲਮ ਦੇ ਸੈੱਟ 'ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਦਿਖਾਇਆ ਗਿਆ ਹੈ। ਸੋਨਮ ਬਾਜਵਾ , ਐਮੀ ਵਿਰਕ ਅਤੇ ਦਰਿਸ਼ਟੀ ਗਰੇਵਾਲ ਦੇ ਸੀਨਜ਼ ਇਸ ਮੇਕਿੰਗ 'ਚ ਵੇਖਣ ਨੂੰ ਮਿਲਦੇ ਹਨ।
- " class="align-text-top noRightClick twitterSection" data="">