ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਦਿਨੋਂ-ਦਿਨ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਇੰਨ੍ਹਾਂ ਐਲਾਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਾਲੀਵੁੱਡ ਦਾ ਮਿਆਰ ਹੁਣ ਵੱਧ ਰਿਹਾ ਹੈ। ਹਾਲ ਹੀ ਦੇ ਵਿੱਚ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੀ ਅਗਲੀ ਫ਼ਿਲਮ ‘ਪਰਿੰਦੇ’ ਦਾ ਐਲਾਨ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਫ਼ਰਸਟ ਲੁੱਕ ਸਾਹਮਣੇ ਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਕਹਾਣੀ ਬੌਬੀ ਸਚਦੇਵਾ ਅਤੇ ਮਨਭਾਵਨ ਸਿੰਘ ਵੱਲੋਂ ਲਿਖੀ ਗਈ ਹੈ।ਫ਼ਿਲਮ ਦਾ ਨਿਰਦੇਸ਼ਨ ਵੀ ਮਨਭਾਵਨ ਸਿੰਘ ਵੱਲੋਂ ਕੀਤਾ ਗਿਆ ਹੈ। ਅਜਬ ਪ੍ਰੋਡਕਸ਼ਨ ਅਤੇ ਬੌਬੀ ਸਚਦੇਵਾ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।ਫ਼ਿਲਮ ‘ਚ ਯੁਵਰਾਜ ਹੰਸ ਤੋਂ ਇਲਾਵਾ ਉਹਨਾਂ ਦੀ ਪਤਨੀ ਮਾਨਸ਼ੀ ਸ਼ਰਮਾ ਹੰਸ, ਨਵਦੀਪ ਕਲੇਰ, ਗੁਰਲੀਨ ਚੋਪੜਾ, ਹਰਸਿਮਰਨ, ਹੌਬੀ ਧਾਲੀਵਾਲ, ਮਲਕੀਤ ਸਿੰਘ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਨਾਮਵਰ ਅਦਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ ਸਰਦੀਆਂ 'ਚ ਰਿਲੀਜ਼ ਹੋਵੇਗੀ।