ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਵਿੱਚ ਯਾਰ ਅਣਮੁਲੇ ਫ਼ਿਲਮ ਰਾਹੀਂ ਐਂਟਰੀ ਕਰਨ ਵਾਲੇ ਆਰਿਆ ਬੱਬਰ ਪਿਛਲੇ ਕਾਫ਼ੀ ਸਮੇਂ ਤੋ ਫ਼ਿਲਮਾਂ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਗਾਂਧੀ ਫ਼ਿਰ ਆਏ ਗਾ ਦਾ ਪੋਸਟਰ ਰਿਲੀਜ਼ ਹੋਇਆ। ਪੋਸਟਰ ਰਿਲੀਜ਼ ਮੌਕੇ ਆਰਿਆ ਬੱਬਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫ਼ਿਲਮਾਂ ਤੋਂ ਦੂਰੀ ਉਨ੍ਹਾਂ ਇਸ ਲਈ ਬਣਾਈ ਕਿਉਂਕਿ ਉਨ੍ਹਾਂ ਨੂੰ ਕੋਈ ਢੰਗ ਦੀ ਸਕ੍ਰੀਪਟ ਨਹੀਂ ਮਿਲੀ। ਆਰਿਆ ਬੱਬਰ ਨੇ ਕਿਹਾ ਕਿ ਉਹ ਵਧੀਆ ਫ਼ਿਲਮ ਕਰਨਾ ਚਾਹੁੰਦੇ ਸਨ ਇਸ ਲਈ ਕੋਈ ਵੀ ਸਕ੍ਰੀਪਟ ਫ਼ਾਈਨਲ ਨਹੀਂ ਕੀਤੀ।
ਆਰਿਆ ਬੱਬਰ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਨਿਰਦੇਸ਼ਕ ਕਿੰਦਰ ਸਿੰਘ ਉਨ੍ਹਾਂ ਕੋਲ ਮੁੰਬਈ ਆਏ ਸੀ ਫ਼ਿਲਮ ਗਾਂਧੀ ਫ਼ਿਰ ਆਏ ਗਾ ਦੀ ਕਹਾਣੀ ਲੈਕੇ,ਇਹ ਕਹਾਣੀ ਆਰਿਆ ਬੱਬਰ ਨੂੰ ਬਹੁਤ ਵਧੀਆ ਲੱਗੀ ਇਸ ਲਈ ਉਨ੍ਹਾਂ ਇਸ ਫ਼ਿਲਮ ਨੂੰ ਹਾਂ ਕਰ ਦਿੱਤੀ। ਦੱਸ ਦਈਏ ਕਿ ਇਸ ਫ਼ਿਲਮ ਲਈ ਆਰਿਆ ਬੱਬਰ ਨੇ ਆਪਣੀ ਲੁੱਕ ਦੇ ਨਾਲ ਵੀ ਐਕਸਪੇਰੀਮੇਂਟ ਕੀਤੇ ਹਨ। ਇਹ ਫ਼ਿਲਮ ਇਸੇ ਮਹੀਨੇ ਸ਼ੁਰੂ ਹੋਣ ਵਾਲੀ ਹੈ ਅਤੇ ਦਸੰਬਰ ਦੇ ਵਿੱਚ ਇਹ ਰਿਲੀਜ਼ ਹੋਵੇਗੀ।
ਜਦੋਂ ਆਰਿਆ ਬੱਬਰ ਨੂੰ ਫ਼ਿਲਮ ਦੇ ਵਿੱਚ ਉਨ੍ਹਾਂ ਦੇ ਕਿਰਦਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਵਿੱਚ ਉਹ ਗਾਂਧੀ ਦਾ ਅਲਗ ਤਰ੍ਹਾਂ ਦਾ ਰੂਪ ਵਿਖਾਉਣਗੇ। ਗਾਂਧੀ ਨੂੰ ਲੈਕੇ ਪਾਲੀਵੁੱਡ ਦੇ ਵਿੱਚ ਰੁਪਿੰਦਰ ਗਾਂਧੀ 1 ਅਤੇ ਰੁਪਿੰਦਰ ਗਾਂਧੀ 2 ਨੂੰ ਦਰਸ਼ਕਾਂ ਨੇ ਵਧੀਆ ਰਿਸਪੌਂਸ ਦਿੱਤਾ ਸੀ। ਆਰਿਆ ਬੱਬਰ ਨੂੰ ਇਹ ਸਵਾਲ ਕੀਤਾ ਗਿਆ ਕੀ ਉਨ੍ਹਾਂ ਦੀ ਫ਼ਿਲਮ ਰੁਪਿੰਦਰ ਗਾਂਧੀ ਦੇ ਨਾਲ ਮੇਲ ਖਾਂਦੀ ਹੈ ਤਾਂ ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ।