ETV Bharat / sitara

ਚਮਕੀਲੇ ਦੇ ਉਹ ਧਾਰਮਿਕ ਗੀਤ ਜੋ ਅੱਜ ਵੀ ਨੇ ਦਰਸ਼ਕਾਂ ਦੀ ਕਚਿਹਰੀ 'ਚ ਮਕਬੂਲ - ਤੇਰਾ ਨਨਕਾਣਾ ਚਮਕੀਲਾ

ਪੰਜਾਬੀ ਗਾਇਕੀ ਦੇ ਵਿੱਚ ਅਮਰ ਸਿੰਘ ਚਮਕੀਲਾ ਕਿਸੇ ਪਛਾਣ ਦਾ ਮੌਹਤਾਜ ਨਹੀਂ ਹੈ। ਉਨ੍ਹਾਂ ਦੇ ਗੀਤਾਂ ਦੀ ਕੁਝ ਲੋਕ ਅੱਜ ਵੀ ਨਿਖੇਧੀ ਕਰਦੇ ਹਨ। ਜੋ ਲੋਕ ਉਨ੍ਹਾਂ ਬਾਰੇ ਗਲਤ ਬੋਲਦੇ ਹਨ ਉਨ੍ਹਾਂ ਨੂੰ ਇੱਕ ਵਾਰ ਚਮਕੀਲੇ ਦੇ ਧਾਰਮਿਕ ਗੀਤ ਜ਼ਰੂਰ ਸੁਣਨੇ ਚਾਹੀਦੇ ਹਨ।

ਫ਼ੋਟੋ
author img

By

Published : Sep 15, 2019, 4:49 PM IST

ਚੰਡੀਗੜ੍ਹ: ਅਮਰ ਸਿੰਘ ਚਮਕੀਲਾ ਦੇ ਗੀਤਾਂ ਦੀ ਆਲੋਚਨਾ ਲੋਕ ਅੱਜ ਤੱਕ ਕਰਦੇ ਹਨ। ਦੱਸ ਦਈਏ ਅਮਰ ਸਿੰਘ ਚਮਕੀਲਾ ਨੇ ਧਾਰਮਿਕ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਨਾਲ ਸ਼ਿੰਘਾਰਿਆ ਹੈ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ ‘ਤਲਵਾਰ ਮੈਂ ਕਲਗੀਧਰ ਦੀ ਹਾਂ’ 1985 ਵਿੱਚ ਐਚਐਮਵੀ ਕੰਪਨੀ ਨੇ ਰਿਕਾਰਡ ਕੀਤਾ ਸੀ। ਮਰਹੂਮ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਵੱਲੋਂ ਇਸ ਗੀਤ ਦੇ ਬੋਲ ਲਿਖੇ ਗਏ ਸਨ। ਇਹ ਗੀਤ ਸਾਲ 1985 'ਚ ਬਹੁਤ ਪ੍ਰਸਿੱਧ ਹੋਇਆ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

1986 ਦੇ ਵਿੱਚ ਵੀ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਨੇ ਕਮਾਲ ਕੀਤਾ। ਇਸ ਸਾਲ ‘ਨਾਮ ਜਪ ਲੈ’ ਗੀਤ ਰਿਕਾਰਡ ਹੋਇਆ। ਇਹ ਗੀਤ ਵੀ ਸੁਪਰਹਿੱਟ ਸਾਬਿਤ ਹੋਇਆ। ਸਾਲ 1987 ਦੇ ਵਿੱਚ ਧਾਰਮਿਕ ਟੇਪ ‘ਬਾਬਾ ਤੇਰਾ ਨਨਕਾਣਾ’ ਰਿਲੀਜ਼ ਹੋਈ। ਇਸ ਟੇਪ ਦੇ ਵਿੱਚ ਕੁੱਲ 9 ਗੀਤ ਸਨ। ਇਸ ਟੇਪ ਵਿਚਲਾ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਦਾਬਹਾਰ ਗੀਤਾਂ ਦੇ ਵਿੱਚ ਸ਼ਾਮਿਲ ਹੈ। ਇਸ ਨੂੰ ਪ੍ਰਸਿੱਧ ਗੀਤਕਾਰ ਸਵਰਨ ਸੀਵੀਆ ਨੇ ਲਿਖਿਆ ਅਤੇ ਇਸ ਦਾ ਮਿਊਜ਼ਿਕ ਚਮਕੀਲੇ ਨੇ ਆਪ ਤਿਆਰ ਕੀਤਾ।

ਫ਼ੋਟੋ
ਫ਼ੋਟੋ

ਚਮਕੀਲੇ ਦੇ ਗਾਏ ਧਾਰਮਿਕ ਗੀਤ ‘ਨੀ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ’, ‘ਬਾਬਾ ਦੀਪ ਸਿੰਘ’, ‘ਕਾਲਜੇ ਨੂੰ ਚੀਸ ਪੈ ਗਈ’ ਸੁਣ ਕੇ ਮਨ ਨੂੰ ਜੋ ਸ਼ਾਂਤੀ ਮਿਲਦੀ ਹੈ ਉਹ ਹੋਰ ਕੀਤੇ ਨਹੀਂ ਮਿਲਦੀ।

ਫ਼ੋਟੋ
ਫ਼ੋਟੋ

ਅਕਸਰ ਦਰਸ਼ਕ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਇਸ ਗਾਇਕ ਨੇ ਚੰਗਾ ਨਹੀਂ ਗਾਇਆ, ਇਸ ਗਾਇਕ ਨੇ ਪੰਜਾਬੀ ਮਾਂ ਬੋਲੀ ਦਾ ਤਿਰਸਕਾਰ ਕੀਤਾ। ਉਨ੍ਹਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਗਾਇਕ ਉਹ ਹੀ ਗਾਉਂਦਾ ਹੈ ਜੋ ਦਰਸ਼ਕ ਪਸੰਦ ਕਰਦੇ ਹਨ।

Intro:Body:

aa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.