ਨਵੀਂ ਦਿੱਲੀ: ਵੀਐਲਸੀਸੀ ਫੇਮਿਨਾ ਮਿਸ ਇੰਡਿਆ 2020 ਦਾ 10 ਫਰਵਰੀ ਨੂੰ ਫਿਨਾਲੇ ਮੁੰਬਈ ਦੇ 'ਚ ਆਯੋਜਿਤ ਕੀਤਾ ਗਿਆ ਸੀ। ਇਸ ਦਾ ਖਿਤਾਬ ਤੇਲੰਗਾਨਾ ਦੇ ਹੈਦਰਾਬਾਦ ਦੀ ਰਹਿਣ ਵਾਲੀ 23 ਸਾਲਾ ਮਾਨਸਾ ਵਾਰਣਸੀ ਆਪਣੇ ਨਾਂਅ ਕੀਤਾ ਹੈ। ਮਾਨਸਾ ਤੋਂ ਬਾਅਦ ਟਾਪ 3 'ਚ ਆਪਣੀ ਥਾਂ ਬਣਾਉਣ ਵਾਲੀ ਮਾਨਯਾ ਸਿੰਘ ਤੇ ਮਨਿਕਾ ਸ਼ੌਕੰਦ ਹਨ।
ਮਾਨਸਾ ਵਾਰਣਸੀ ਦੀ ਜ਼ਿੰਦਗੀ 'ਤੇ ਇੱਕ ਨਜ਼ਰ
ਹੈਦਰਾਬਾਦ ਦੀ ਰਹਿਣ ਵਾਲੀ ਮਾਨਸਾ ਇੱਕ ਵਿੱਤੀ ਸੂਚਨਾ ਵਿਸ਼ੇਲਸ਼ਕ ਹਨ। ਉਨ੍ਹਾਂ ਨੇ ਕਾਲਜ ਆਫ ਇੰਜੀਨਿਅਰਿੰਗ 'ਚ ਪੜ੍ਹਾਈ ਕੀਤੀ ਹੈ। ਮਿਸ ਇੰਡਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਭਰਤਨਾਰਿਅਮ ਤੇ ਸੰਗੀਤ ਨਾਲ ਜੁੜੇ ਰਹਿਣਾ ਬੇਹਦ ਪੰਸਦ ਹੈ।
ਮਾਨਸਾ ਦੀ ਜ਼ਿੰਦਗੀ 'ਤੇ ਸਭ ਤੋਂ ਪ੍ਰਭਾਵ ਉਨ੍ਹਾਂ ਦੀ ਮਾਂ, ਦਾਦੀ ਤੇ ਛੋਟੀ ਭੈਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਾਲੀਵੁਡ ਤੇ ਹਾਲੀਵੁਡ 'ਚ ਕੰਮ ਕਰ ਰਹੀ ਪ੍ਰਿੰਯਕਾ ਚੋਪੜਾ ਜੋਨਸ ਤੋਂ ਕਾਫੀ ਪ੍ਰੇਰਿਤ ਹਨ। ਜ਼ਿਕਰਯੋਗ ਹੈ ਕਿ ਪ੍ਰਿੰਯਕਾ ਚੋਪੜਾ ਜੋਨਸ ਨੇ 2000 'ਚ ਮਿਸ ਵਰਲਡ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ।
ਚੰਡੀਗੜ੍ਹ ਦੀ ਵਿਦਿਆਰਥਣ ਬਣੀ ਮਿਸ ਗ੍ਰੇਂਡ ਇੰਡਿਆ 2020
ਹਰਿਆਣਾ ਦੀ ਰਹਿਣ ਵਾਲੀ ਮਨਿਕਾ ਸ਼ਿਓਕੰਦ ਚੰਡੀਗੜ੍ਹ 'ਚ ਪੜ੍ਹਦੀ ਸੀ। ਉਨ੍ਹਾਂ ਦੇ ਸਕੂਲ ਦੇ ਅਧਿਆਪਕ ਦੇ ਦੱਸਿਆ ਕਿ ਉਹ ਆਲ ਰਾਉਂਡਰ ਹੈ ਤੇ ਉਹ ਨੈਸ਼ਨਲ ਪੱਧਰ 'ਤੇ ਫੁਟਬਾਲ ਦੀ ਖਿਡਾਰੀ ਹੈ। ਮਨਿਕਾ ਨੇ 2019 'ਚ ਆਪਣੇ ਮਾਡਲਿੰਗ ਕਰਿਅਰ ਦੀ ਸ਼ੁਰੂਆਤ ਕੀਤੀ ਹੈ।
ਆਟੋ ਚਾਲਕ ਦੀ ਧੀ ਨੇ ਪਾਇਆ ਤੀਜਾ ਥਾਂ
ਮਾਨਿਆ ਸਿੰਘ ਨੇ ਰਨਰ ਅਪ ਦਾ ਖਿਤਾਬ ਜਿੱਤਿਆ ਹੈ। ਇਸ ਦੌਰਾਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਦਾ ਜ਼ਿਕਰ ਕਰਨਾ ਬਣਦਾ ਹੈ। ਮਾਨਿਆ ਦੇ ਪਿਤਾ ਨੇ ਕਿਹਾ ਜਦੋਂ ਉਨ੍ਹਾਂ ਨੇ 'ਮਿਸ ਉਤਰ ਪ੍ਰਦੇਸ਼' ਦਾ ਮੁਕਾਬਲਾ ਜਿੱਤਿਆ ਸੀ, ਉਹ ਵੇਲੇ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਰਾਸ਼ਟਰੀ ਪੱਧਰ 'ਤੇ ਮੇਰਾ ਤੇ ਮੇਰੇ ਪਰਿਵਾਰ ਦਾ ਨਾਂਅ ਉੱਚਾ ਕਰੇਗੀ।