ਮੁੰਬਈ: ਅਦਾਕਾਰਾ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ, ਉਹ ਕਰਨ ਜੌਹਰ ਦੇ ਮਲਟੀ-ਸਟਾਰਰ ਪੀਰੀਅਡ ਡਰਾਮਾਂ ਫ਼ਿਲਮ 'ਤਖ਼ਤ' ਵਿੱਚ ਔਰੰਗਜ਼ੇਬ ਦਾ ਕਿਰਦਾਰ ਨਿਭਾਉਣ ਤੇ ਉਤਸ਼ਾਹਿਤ ਹਨ, ਪਰ ਕੋ-ਸਟਾਰ ਰਣਵੀਰ ਸਿੰਘ ਦੇ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।
ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਉਰੀ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
ਇਸ ਵਿੱਚ ਫ਼ਿਲਮ ਵਿੱਚ ਮੁਗਲ ਸਮਰਾਟ ਔਰੰਗਜ਼ੇਬ ਅਤੇ ਉਸ ਦੇ ਭਰਾ ਦਾਰਾ ਸ਼ਿਕੋਹ ਦੇ ਵਿਚਕਾਰ ਸੰਬਧਾਂ ਨੂੰ ਦਿਖਾਇਆ ਜਾਵੇਗਾ, ਜਦ ਵਿੱਕੀ ਨੂੰ ਉਨ੍ਹਾਂ ਦੇ ਕਿਰਦਾਰ ਬਾਰੇ ਪੁੱਛਿਆ ਗਿਆ ਕਿ, ਉਹ ਆਪਣੇ ਕਿਰਦਾਰ ਦੇ ਹਨੇਰੇ ਪੱਖ ਨੂੰ ਉਜਾਗਰ ਕਰਨ ਦੇ ਲਈ ਤਿਆਰ ਹਨ? ਤਾਂ ਉਨ੍ਹਾਂ ਨੇ ਕਿਹਾ, 'ਮੈਂ ਅਜਿਹਾ ਕਰਨਾ ਚਾਹੁੰਦਾ ਹਾਂ, ਪਰ ਚਾਲ ਔਰੰਗਜ਼ੇਬ ਨੂੰ ਲੱਭਣ ਦੀ ਹੈ। ਉਨ੍ਹਾਂ ਦੇ ਦਿਲ ਅਤੇ ਦਿਮਾਗ ਦੀ ਕਾਰਵਾਈ ਨੂੰ ਸਹੀਂ ਠਹਿਰਾਇਆ ਹੈ।
ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਕੀਤੀ ਭਾਰਤੀ ਫ਼ੌਜ ਨਾਲ ਮੁਲਾਕਾਤ
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਰਣਵੀਰ ਨੂੰ ਦੇਖਦਾ ਹਾਂ। ਉਨ੍ਹਾਂ ਨੇ 'ਗਲੀ ਬੁਆਏ' ਵਿੱਚ ਜੋ ਕੰਮ ਕੀਤਾ ਉਹ ਹੈਰਾਨੀਜਨਕ ਸੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੀਆਂ ਹੋਰ ਫ਼ਿਲਮਾਂ ਵਿੱਚ ਵੀ ਬਖ਼ੂਬੀ ਕੰਮ ਕੀਤਾ ਹੈ, ਜਦ ਵੀ ਅਸੀ ਮਿਲਦੇ ਹਾਂ ਤਾਂ ਉਹ ਮੈਨੂੰ ਮਾਰਗ ਦਰਸ਼ਨ ਦਿੰਦੇ ਹਨ ਤੇ ਉਹ ਮੈਨੂੰ ਦੱਸਦੇ ਹਨ ਕਿ ਇਹ ਇੱਕ ਅੱਲਗ ਦੁਨੀਆ ਹੈ ਅਤੇ ਇੱਥੇ ਨੂੰ ਕਿਵੇਂ ਕਰਨਾ ਹੈ।"
ਵਿੱਕੀ ਨੇ ਕਿਹਾ ਕਿ, 'ਤਖ਼ਤ' ਵਿੱਚ ਭੂਮੀ ਪੇਡਨੇਕਰ, ਆਲੀਆ ਭੱਟ, ਜਾਨ੍ਹਵੀ ਕਪੂਰ ਅਤੇ ਕਰੀਨਾ ਕਪੂਰ ਖ਼ਾਨ ਵੀ ਨਜ਼ਰ ਆਉਣਗੇ। ਇਸ ਫ਼ਿਲਮ ਮੇਰੀਆਂ ਨਿੱਜੀ ਵਰਕਸ਼ਾਪਾਂ ਸ਼ੁਰੂ ਹੋ ਗਈਆਂ ਹਨ। ਮੈਨੂੰ ਆਪਣੇ ਕਿਰਦਾਰ ਲਈ ਨਵਾਂ ਹੁਨਰ ਸਿੱਖਣ ਦੀ ਜ਼ਰੂਰਤ ਹੈ।'