ਮੁੰਬਈ: ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸ਼ਾਨਦਾਰ ਖਿਡਾਰਨ ਮਿਥਾਲੀ ਰਾਜ ਦੋਰਾਈ 37 ਸਾਲਾਂ ਦੀ ਹੋ ਚੁੱਕੀ ਹੈ। 3 ਦਸੰਬਰ 1982 ਵਿੱਚ ਜਨਮੀ ਮਿਥਾਲੀ ਸੱਜੇ ਹੱਥ ਨਾਲ ਖੇਡਣ ਵਾਲੀ ਖਿਡਾਰਨ ਹੈ। ਮਹਿਲਾ ਕ੍ਰਿਕੇਟ ਵਿੱਚ ਮਿਥਾਲੀ ਰਾਜ ਨੂੰ ਸਚਿਨ ਤੇਂਦੂਲਕਰ ਕਿਹਾ ਜਾਂਦਾ ਹੈ ਕਿਉਂਕਿ ਮਿਥਾਲੀ ਦੇ ਕਰੀਅਰ ਦੇ ਅੰਕੜੇ ਲਾਜਵਾਬ ਹਨ। ਸਚਿਨ ਤੇਂਦੂਲਕਰ ਅਤੇ ਮਿਥਾਲੀ ਰਾਜ ਦੀ ਸਮਾਨਤਾ ਇਹ ਵੀ ਹੈ ਕਿ ਦੋਹਾਂ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕੇਟ ਖੇਡੀ ਹੋਈ ਹੈ।
ਹੋਰ ਪੜ੍ਹੋ:ਜੈਲਲਿਤਾ ਦੀ ਕਹਾਣੀ :ਨਾਜ਼ੁਕ ਦਿਲ ਵਾਲੀ ਤੋਂ 'ਆਇਰਨ ਲੇਡੀ'ਬਣਨ ਤੱਕ ਦਾ ਸਫ਼ਰ
ਜੋਧਪੁਰ 'ਚ ਜਨਮੀਂ ਮਿਥਾਲੀ ਰਾਜ ਨੇ ਜੂਨ 1999 'ਚ ਆਪਣਾ ਪਹਿਲਾ ਅੰਤਰਰਾਸ਼ਟਰੀ ਵਨ ਡੇਅ ਖੇਡਿਆ ਸੀ। 16 ਸਾਲ ਦੀ ਉਮਰ ਵਿੱਚ ਮਿਥਾਲੀ ਰਾਜ ਨੇ ਲੈਦਰ ਦੀ ਗੇਂਦ ਨਾਲ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ। ਮਿਥਾਲੀ ਰਾਜ ਦੇ ਰਿਕਾਰਡਾਂ ਵਿੱਚ 209 ਵਨਡੇ ਮੈਚਾਂ ਵਿਚ ਉਸ ਨੇ 6,888 ਦੌੜਾਂ ਬਣਾਈਆਂ ਹਨ ਜੋ ਕਿ ਕਿਸੇ ਵੀ ਮਹਿਲਾ ਕ੍ਰਿਕਟਰ ਲਈ ਸਭ ਤੋਂ ਵੱਧ ਹਨ। ਉਸ ਨੇ 89 ਟੀ -20 ਮੈਚਾਂ ਵਿੱਚ 2,364 ਦੌੜਾਂ ਬਣਾਇਆਂ ਹਨ। 10 ਟੈਸਟ ਮੈਚਾਂ ਵਿੱਚ ਉਸ ਨੇ 663 ਦੌੜਾਂ ਬਣਾਈਆਂ ਹਨ।
ਹੋਰ ਪੜ੍ਹੋ:ਮੈਂ ਕਿਹੜਾ ਕਤਲ ਕਰ ਦਿੱਤਾ:ਕਰਨ ਔਜਲਾ
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਨੇ ਮਿਥਾਲੀ ਰਾਜ ਨੂੰ ਜਨਮਦਿਨ ਦਾ ਤੌਹਫ਼ਾ ਦਿੱਤਾ ਹੈ ਸੋਸ਼ਲ ਮੀਡੀਆ 'ਤੇ ਤਾਪਸੀ ਪੰਨੂੰ ਨੇ ਇਹ ਐਲਾਨ ਕੀਤਾ ਹੈ ਕਿ ਉਹ ਮਿਥਾਲੀ ਰਾਜ ਦੀ ਬਾਇਓਪਿਕ ਫ਼ਿਲਮ ਵਿੱਚ ਮੁੱਖ ਕਿਰਦਾਰ ਅਦਾ ਕਰਨ ਜਾ ਰਹੀ ਹੈ। ਇਸ ਫ਼ਿਲਮ ਦਾ ਨਾਂਅ 'ਸ਼ਾਬਾਸ਼ ਮਿਥੂ' ਹੋਵੇਗਾ।
-
Happy Birthday Captain @M_Raj03 On this Birthday, I don’t know what gift I can give you but this promise that I shall give it all I have to make sure you will be proud of what you see of yourself on screen with #ShabaashMithu
— taapsee pannu (@taapsee) December 3, 2019 " class="align-text-top noRightClick twitterSection" data="
P.S- I’m all prepared to learn THE ‘cover drive’ pic.twitter.com/a8Ha6BMoFs
">Happy Birthday Captain @M_Raj03 On this Birthday, I don’t know what gift I can give you but this promise that I shall give it all I have to make sure you will be proud of what you see of yourself on screen with #ShabaashMithu
— taapsee pannu (@taapsee) December 3, 2019
P.S- I’m all prepared to learn THE ‘cover drive’ pic.twitter.com/a8Ha6BMoFsHappy Birthday Captain @M_Raj03 On this Birthday, I don’t know what gift I can give you but this promise that I shall give it all I have to make sure you will be proud of what you see of yourself on screen with #ShabaashMithu
— taapsee pannu (@taapsee) December 3, 2019
P.S- I’m all prepared to learn THE ‘cover drive’ pic.twitter.com/a8Ha6BMoFs
ਸੋਸ਼ਲ ਮੀਡੀਆ 'ਤੇ ਤਾਪਸੀ ਪੰਨੂੰ ਨੇ ਮਿਥਾਲੀ ਰਾਜ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ ,"ਜਨਮਦਿਨ ਮੁਬਾਰਕ ਕਪਤਾਨ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਕੀ ਤੌਹਫਾ ਦੇ ਸਕਦੀ ਹਾਂ ਪਰ ਇਹ ਵਾਅਦਾ ਹੈ ਕਿ ਤੁਸੀਂ ਜਦੋਂ ਆਪਣੇ ਆਪ ਨੂੰ ਪਰਦੇ 'ਤੇ ਵੇਖੋਗੇ ਤਾਂ ਤੁਹਾਨੂੰ ਮਾਨ ਹੋਵੇਗਾ।"
ਜ਼ਿਕਰਯੋਗ ਹੈ ਕਿ ਤਾਪਸੀ ਆਖਰੀ ਵਾਰ ਭੂਮੀ ਪੇਡਨੇਕਰ ਦੇ ਨਾਲ 'ਸਾਂਡ ਕੀ ਆਖ' ਵਿੱਚ ਨਜ਼ਰ ਆਈ ਸੀ। ਇਹ ਫ਼ਿਲਮ ਭਾਰਤ ਦੀਆਂ ਦੋ ਸ਼ਾਰਪਸ਼ੂਟਰ ਚੰਦਰੋਂ ਅਤੇ ਪ੍ਰਕਾਸ਼ੀ ਤੋਮਰ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਹੈ।