ETV Bharat / sitara

ਬਾਲੀਵੁੱਡ ਨੂੰ ਗਨੇਸ਼ ਅਚਾਰੀਆ ਦਾ ਬਾਈਕਾਟ ਕਰਨਾ ਚਾਹੀਦਾ- ਤਨੁਸ਼੍ਰੀ ਦੱਤਾ - ਗਨੇਸ਼ ਅਚਾਰੀਆ

ਗਨੇਸ਼ ਅਚਾਰੀਆ 'ਤੇ 33 ਸਾਲਾਂ ਦੀ ਔਰਤ ਨੇ ਜ਼ਬਰਦਸਤੀ 'ਅਡਲਟ ਵੀਡੀਓ' ਦਿਖਾਉਣ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਤਨੁਸ਼੍ਰੀ ਦੱਤਾ ਨੇ ਗਨੇਸ਼ ਅਚਾਰੀਆ ਦਾ ਬਾਲੀਵੁੱਡ ਤੇ ਹੋਰ ਭਾਰਤੀ ਫਿਲਮ ਇੰਡਸਟਰੀ ਵੱਲੋਂ ਬਾਈਕਾਟ ਕਰਨ ਦੀ ਗੱਲ ਕਹੀ।

ਫ਼ੋਟੋ
ਫ਼ੋਟੋ
author img

By

Published : Jan 30, 2020, 11:13 AM IST

ਮੁੰਬਈ: ਕੁਝ ਦਿਨ ਪਹਿਲਾਂ ਗਨੇਸ਼ ਅਚਾਰੀਆ 'ਤੇ 33 ਸਾਲਾਂ ਦੀ ਔਰਤ ਨੇ ਮਹਾਰਾਸ਼ਟਰਾਂ ਦੀ ਅੰਬੋਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕੀਤੀ ਸੀ, ਜਿਸ 'ਚ ਗਨੇਸ਼ ਅਚਾਰੀਆ 'ਤੇ ਜਬਰਦਸਤੀ 'ਅਡਲਟ ਵੀਡੀਓ' ਦਿਖਾਉਣ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਸਾਬਕਾ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਆਪਣੀ ਰਾਏ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ, ਕੋਰੀਓਗ੍ਰਾਫ਼ਰ ਗਨੇਸ਼ ਅਚਾਰੀਆ ਦਾ ਬਾਲੀਵੁੱਡ ਤੇ ਹੋਰ ਫਿਲਮ ਇੰਡਸਟਰੀ ਵੱਲੋਂ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।

ਰਿਪੋਰਟ ਦੇ ਮੁਤਾਬਕ ਤਨੁਸ਼੍ਰੀ ਦੱਤਾ ਨੇ ਕਿਹਾ ਕਿ, 'ਹੁਣ ਸਮਾਂ ਆ ਗਿਆ ਹੈ ਕਿ ਬਾਲੀਵੁੱਡ ਤੇ ਹੋਰ ਭਾਰਤੀ ਫਿਲਮ ਇੰਡਸਟਰੀ ਕੋਰੀਓਗ੍ਰਾਫਰ ਗਨੇਸ਼ ਅਚਾਰੀਆ ਦਾ ਪੂਰੀ ਤਰ੍ਹਾਂ ਬਾਈਕਾਟ ਕਰੇ। ਮਰਦ ਸੁਪਰਸਟਾਰਾਂ ਦੇ ਪਿੱਛੇ ਇਹ ਲੋਕ ਲੁੱਕਦੇ ਹਨ ਤੇ ਆਹੁਦੇ ਦੀ ਗਲਤ਼ ਵਰਤੋਂ ਕਰ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਇਹ ਲੋਕ ਨਵੇਂ ਵਣਜ ਨੂੰ ਪਰੇਸ਼ਾਨ ਕਰਕੇ ਉਨ੍ਹਾਂ ਦਾ ਫਾਇਦਾ ਵੀ ਚੁੱਕਦੇ ਹਨ।'

ਦੱਸ ਦਈਏ ਕਿ 'me too' 'ਚ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਕੋਰੀਓਗ੍ਰਾਫਰ ਗਨੇਸ਼ ਅਚਾਰੀਆ 'ਤੇ ਦੋਸ਼ ਲਗਾਇਆ ਸੀ ਕਿ ਗਨੇਸ਼ ਅਚਾਰੀਆ ਝੁਠੀ ਅਫਵਾਹਾਂ ਉਡਾ ਕੇ, ਉਸ ਦੇ ਪੇਸ਼ੇ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਸੀ।

ਇਹ ਵੀ ਪੜ੍ਹੋ: ਗਨੇਸ਼ ਆਚਾਰੀਆ ਨੇ ਸਰੋਜ ਖ਼ਾਨ 'ਤੇ ਸਾਜਿਸ਼ ਕਰਨ ਦਾ ਦੋਸ਼ ਲਾਇਆ

ਤਨੁਸ਼੍ਰੀ ਦੱਤਾ ਨੇ ਕਿਹਾ ਕਿ ਗਨੇਸ਼ ਅਚਾਰੀਆ ਦੀ ਮੀਡੀਆ 'ਚ ਧੋਖਾਧੜੀ, ਭੁਗਤਾਨ ਨਾ ਕਰਨ ਦੇ ਇਲਾਵਾ ਡਾਂਸਰ ਦੇ ਨਾਲ ਸਰੀਰਕ ਸੋਸ਼ਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਗਨੇਸ਼ ਅਚਾਰੀਆ ਨਾਲ ਕੰਮ ਕਰ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹ ਵੀ ਉਸ ਦੇ ਨਾਲ ਮਿਲੇ ਹੋਏ ਹਨ।

ਤਨੁਸ਼੍ਰੀ ਦੱਤਾ ਨੇ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਗਨੇਸ਼ ਅਚਾਰੀਆ ਤੋਂ ਦੂਰ ਨਹੀਂ ਰਹੇ ਤਾਂ ਉਨ੍ਹਾਂ ਦੀ ਸਾਖ ਘੱਟ ਜਾਵੇਗੀ।

Intro:Body:

tanushree 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.