ਮੁੰਬਈ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸਾਲ 1993 'ਚ ਰਿਲੀਜ਼ ਹੋਈ ਫ਼ਿਲਮ 'ਡਰ' 'ਚ ਕਿੰਗ ਖ਼ਾਨ ਅਤੇ ਜੂਹੀ ਚਾਵਲਾ ਦੇ ਨਾਲ ਕੰਮ ਕੀਤਾ ਸੀ। ਇਸ ਫ਼ਿਲਮ ਨੂੰ ਲੈ ਕੇ ਹਾਲ ਹੀ ਦੇ ਵਿੱਚ ਸੰਨੀ ਦਿਓਲ ਨੇ ਇਕ ਅਹਿਮ ਖੁਲਾਸਾ ਕੀਤਾ ਹੈ। ਸੰਨੀ ਦਿਓਲ ਨੇ ਇਕ ਨਿੱਜੀ ਇੰਟਰਵਿਊ 'ਚ ਕਿਹਾ ਹੈ ਕਿ ਇਸ ਫ਼ਿਲਮ ਤੋਂ ਬਾਅਦ 16 ਸਾਲ ਸ਼ਾਹਰੁਖ ਖ਼ਾਨ ਨਾਲ ਉਨ੍ਹਾਂ ਗੱਲ ਨਹੀਂ ਕੀਤੀ ਸੀ।
ਦਰਅਸਲ ਇਸ ਇੰਟਰਵਿਊ 'ਚ ਸੰਨੀ ਦਿਓਲ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਤੁਸੀਂ 'ਡਰ' ਫ਼ਿਲਮ ਸ਼ੂਟ ਕਰ ਰਹੇ ਸੀ ਤਾਂ ਉਸ ਵੇਲੇ ਨਿਰਦੇਸ਼ਕ ਅਤੇ ਸਟਾਰਕਾਸਟ ਤੁਹਾਡੇ ਤੋਂ ਡਰੀ ਰਹਿੰਦੀ ਸੀ ਇਸ ਤਰ੍ਹਾਂ ਕਿਉਂ?
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੰਨੀ ਦਿਓਲ ਨੇ ਕਿਹਾ ,"ਉਨ੍ਹਾਂ ਨੂੰ ਡਰ ਇਸ ਲਈ ਲਗਦਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਮਨ ਦੇ ਅੰਦਰ ਕੋਈ ਖੋਟ ਸੀ। "
ਇਸ ਤੋਂ ਬਾਅਦ ਗੁਰਦਾਸਪੁਰ ਦੇ ਸਾਂਸਦ ਨੂੰ ਇਹ ਸਵਾਲ ਕੀਤਾ ਗਿਆ ਕੀ ਇਹ ਸੱਚ ਹੈ ਕਿ ਇਸ ਫ਼ਿਲਮ ਤੋਂ ਬਾਅਦ 16 ਸਾਲ ਉਨ੍ਹਾਂ ਸ਼ਾਹਰੁਖ ਖ਼ਾਨ ਨਾਲ ਗੱਲ ਨਹੀਂ ਕੀਤੀ?
ਇਸ ਸਵਾਲ ਦਾ ਜਵਾਬ ਸੰਨੀ ਦਿਓਲ ਨੇ ਦਿੱਤਾ ਹਾਂ ,ਜਦੋਂ ਪਤਾ ਹੈ ਕਿ ਜਿਸ 'ਚ ਕੁਝ ਹੈ ਨਹੀਂ ਤਾਂ ਉਸਨੂੰ ਹਟਾਓ ਨਾਂ। ਕੀ ਕਰ ਕੀ ਸਕਦਾ ਹੈ ਉਹ ?
ਦੱਸਣਯੋਗ ਹੈ ਕਿ ਇਕ ਇੰਟਰਵਿਊ 'ਚ ਸੰਨੀ ਨੇ ਇਹ ਗੱਲ ਕਹੀ ਸੀ ਫ਼ਿਲਮ 'ਡਰ' 'ਚ ਦਰਸ਼ਕਾਂ ਨੇ ਉਨ੍ਹਾਂ ਅਤੇ ਸ਼ਾਹਰੁਖ ਦੋਹਾਂ ਦੇ ਕਿਰਦਾਰ ਨੂੰ ਪਸੰਦ ਕੀਤਾ ਸੀ ਪਰ ਉਨ੍ਹਾਂ ਨੂੰ ਨਰਾਜ਼ਗੀ ਸਿਰਫ਼ ਇਸ ਗੱਲ ਦੀ ਸੀ ਕਿ ਕਿਰਦਾਰ ਸਬੰਧੀ ਯਸ਼ ਚੋਪੜਾ ਨੇ ਉਨ੍ਹਾਂ ਨੂੰ ਧੋਖੇ 'ਚ ਰੱਖਿਆ ਸੀ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਸੀ ਯਸ਼ ਚੋਪੜਾ ਆਪਣੀ ਜੁਬਾਨ 'ਤੇ ਨਹੀਂ ਰਹਿੰਦੇ ਇਸ ਲਈ ਉਹ ਉਨ੍ਹਾਂ ਨਾਲ ਕਦੀ ਵੀ ਕੰਮ ਨਹੀਂ ਕਰਨਗੇ।
ਜਾਣੋਂ ਕਿਉਂ ਸੰਨੀ ਦਿਓਲ ਨੇ ਸ਼ਾਹਰੁਖ ਖ਼ਾਨ ਨਾਲ ਨਹੀਂ ਕੀਤੀ 16 ਸਾਲ ਗੱਲਬਾਤ - srk
ਇਕ ਇੰਟਰਵਿਊ 'ਚ ਸੰਨੀ ਦਿਓਲ ਨੇ ਯਸ਼ ਚੋਪੜਾ ਅਤੇ ਸ਼ਾਹਰੁਖ ਖ਼ਾਨ 'ਤੇ ਸ਼ਬਦੀਵਾਰ ਕੀਤੇ ਹਨ। ਇਸ ਇੰਟਰਵਿਊ 'ਚ ਉਨ੍ਹਾਂ ਫ਼ਿਲਮ 'ਡਰ' ਨੂੰ ਆਪਣੀ ਨਰਾਜ਼ਗੀ ਦੱਸੀ ਹੈ।
ਮੁੰਬਈ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸਾਲ 1993 'ਚ ਰਿਲੀਜ਼ ਹੋਈ ਫ਼ਿਲਮ 'ਡਰ' 'ਚ ਕਿੰਗ ਖ਼ਾਨ ਅਤੇ ਜੂਹੀ ਚਾਵਲਾ ਦੇ ਨਾਲ ਕੰਮ ਕੀਤਾ ਸੀ। ਇਸ ਫ਼ਿਲਮ ਨੂੰ ਲੈ ਕੇ ਹਾਲ ਹੀ ਦੇ ਵਿੱਚ ਸੰਨੀ ਦਿਓਲ ਨੇ ਇਕ ਅਹਿਮ ਖੁਲਾਸਾ ਕੀਤਾ ਹੈ। ਸੰਨੀ ਦਿਓਲ ਨੇ ਇਕ ਨਿੱਜੀ ਇੰਟਰਵਿਊ 'ਚ ਕਿਹਾ ਹੈ ਕਿ ਇਸ ਫ਼ਿਲਮ ਤੋਂ ਬਾਅਦ 16 ਸਾਲ ਸ਼ਾਹਰੁਖ ਖ਼ਾਨ ਨਾਲ ਉਨ੍ਹਾਂ ਗੱਲ ਨਹੀਂ ਕੀਤੀ ਸੀ।
ਦਰਅਸਲ ਇਸ ਇੰਟਰਵਿਊ 'ਚ ਸੰਨੀ ਦਿਓਲ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਤੁਸੀਂ 'ਡਰ' ਫ਼ਿਲਮ ਸ਼ੂਟ ਕਰ ਰਹੇ ਸੀ ਤਾਂ ਉਸ ਵੇਲੇ ਨਿਰਦੇਸ਼ਕ ਅਤੇ ਸਟਾਰਕਾਸਟ ਤੁਹਾਡੇ ਤੋਂ ਡਰੀ ਰਹਿੰਦੀ ਸੀ ਇਸ ਤਰ੍ਹਾਂ ਕਿਉਂ?
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੰਨੀ ਦਿਓਲ ਨੇ ਕਿਹਾ ,"ਉਨ੍ਹਾਂ ਨੂੰ ਡਰ ਇਸ ਲਈ ਲਗਦਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਮਨ ਦੇ ਅੰਦਰ ਕੋਈ ਖੋਟ ਸੀ। "
ਇਸ ਤੋਂ ਬਾਅਦ ਗੁਰਦਾਸਪੁਰ ਦੇ ਸਾਂਸਦ ਨੂੰ ਇਹ ਸਵਾਲ ਕੀਤਾ ਗਿਆ ਕੀ ਇਹ ਸੱਚ ਹੈ ਕਿ ਇਸ ਫ਼ਿਲਮ ਤੋਂ ਬਾਅਦ 16 ਸਾਲ ਉਨ੍ਹਾਂ ਸ਼ਾਹਰੁਖ ਖ਼ਾਨ ਨਾਲ ਗੱਲ ਨਹੀਂ ਕੀਤੀ?
ਇਸ ਸਵਾਲ ਦਾ ਜਵਾਬ ਸੰਨੀ ਦਿਓਲ ਨੇ ਦਿੱਤਾ ਹਾਂ ,ਜਦੋਂ ਪਤਾ ਹੈ ਕਿ ਜਿਸ 'ਚ ਕੁਝ ਹੈ ਨਹੀਂ ਤਾਂ ਉਸਨੂੰ ਹਟਾਓ ਨਾਂ। ਕੀ ਕਰ ਕੀ ਸਕਦਾ ਹੈ ਉਹ ?
ਦੱਸਣਯੋਗ ਹੈ ਕਿ ਇਕ ਇੰਟਰਵਿਊ 'ਚ ਸੰਨੀ ਨੇ ਇਹ ਗੱਲ ਕਹੀ ਸੀ ਫ਼ਿਲਮ 'ਡਰ' 'ਚ ਦਰਸ਼ਕਾਂ ਨੇ ਉਨ੍ਹਾਂ ਅਤੇ ਸ਼ਾਹਰੁਖ ਦੋਹਾਂ ਦੇ ਕਿਰਦਾਰ ਨੂੰ ਪਸੰਦ ਕੀਤਾ ਸੀ ਪਰ ਉਨ੍ਹਾਂ ਨੂੰ ਨਰਾਜ਼ਗੀ ਸਿਰਫ਼ ਇਸ ਗੱਲ ਦੀ ਸੀ ਕਿ ਕਿਰਦਾਰ ਸਬੰਧੀ ਯਸ਼ ਚੋਪੜਾ ਨੇ ਉਨ੍ਹਾਂ ਨੂੰ ਧੋਖੇ 'ਚ ਰੱਖਿਆ ਸੀ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਸੀ ਯਸ਼ ਚੋਪੜਾ ਆਪਣੀ ਜੁਬਾਨ 'ਤੇ ਨਹੀਂ ਰਹਿੰਦੇ ਇਸ ਲਈ ਉਹ ਉਨ੍ਹਾਂ ਨਾਲ ਕਦੀ ਵੀ ਕੰਮ ਨਹੀਂ ਕਰਨਗੇ।
Bavleen
Conclusion: