ETV Bharat / sitara

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਖ਼ੁਦਕੁਸ਼ੀ ਦੀ ਗੱਲ ਹਜ਼ਮ ਨਹੀਂ ਹੁੰਦੀ: ਦਿਲਜੀਤ ਦੋਸਾਂਝ

ਇੱਕ ਯੂਜ਼ਰ ਨੇ ਦਿਲਜੀਤ ਨੂੰ ਸੁਸ਼ਾਤ ਸਿੰਘ ਮੌਤ ਮਾਮਲੇ 'ਤੇ ਆਵਾਜ਼ ਚੁੱਕਣ ਦੀ ਅਪੀਲ ਕੀਤੀ।

ਖ਼ੁਦਕੁਸ਼ੀ ਦੀ ਗੱਲ ਹਜ਼ਮ ਨਹੀਂ ਹੁੰਦੀ :ਦਿਲਜੀਤ

author img

By

Published : Aug 16, 2020, 3:51 PM IST

ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਸ਼ਾਂਤ ਦੀ ਮੌਤ ਮਾਮਲੇ ਵਿੱਚ ਖ਼ੁਦਕੁਸ਼ੀ ਕੀਤੇ ਜਾਣ ਵਾਲੀ ਗੱਲ ਸਹੀ ਨਹੀਂ ਮੰਨਦੇ।

ਜਾਣਕਾਰੀ ਮੁਤਾਬਕ ਇੱਕ ਯੂਜ਼ਰ ਨੇ ਦਿਲਜੀਤ ਨੂੰ ਸੁਸ਼ਾਤ ਸਿੰਘ ਮੌਤ ਮਾਮਲੇ 'ਤੇ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਉਸ ਯੂਜ਼ਰ ਨੇ ਹੈਸ਼ਟੈਗ ਜਸਟਿਸ ਫਾਰ ਸੁਸ਼ਾਂਤ ਤੇ ਹੈਸ਼ਟੈਗ ਗਲੋਬਲ ਪ੍ਰੇਅਰਮੀਟ ਫਾਰ ਐਸਐਸ ਵਰਗੇ ਹੈਸ਼ਟੈਗ ਦਾ ਇਸਤੇਮਾਲ ਕੀਤਾ।

ਯੂਜ਼ਰ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਵਾਬ ਦਿੱਤਾ। ਉਨ੍ਹਾਂ ਆਪਣੇ ਜਵਾਬ 'ਚ ਕਿਹਾ,"ਮੈਂ ਸੁਸ਼ਾਂਤ ਭਾਈ ਨਾਲ ਮਹਿਜ਼ ਦੋ ਵਾਰ ਮਿਲਿਆ ਸੀ। ਜ਼ਿੰਦਗੀ 'ਚ ਉਨ੍ਹਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਵਾਲੀ ਗੱਲ ਡਾਈਜ਼ਸਟ ਨਹੀਂ ਹੁੰਦੀ। ਉਹ ਇਸ ਮਾਮਲੇ 'ਚ ਖ਼ੁਦਕੁਸ਼ੀ ਦੀ ਥਿਅੇਰੀ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਉਹ ਇੱਕ ਜਾਨਦਾਰ ਇਨਸਾਨ ਸੀ। ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਂਦ ਹੈ ਕਿ ਸੱਚ ਸਭ ਦੇ ਸਾਹਮਣੇ ਆਵੇਗਾ।

ਇਸ ਤੋਂ ਪਹਿਲਾਂ ਵੀ ਦਿਲਜੀਤ ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕਰ ਚੁੱਕੇ ਹਨ। 30 ਜੂਨ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋਏ ਉਨ੍ਹਾਂ ਸੁਸ਼ਾਂਤ ਨੂੰ ਜਾਨਦਾਰ ਇਨਸਾਨ ਕਹਿ ਕੇ ਸੰਬੋਧਨ ਕੀਤਾ ਸੀ।

ਦਿਲਜੀਤ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਉਹ ਸੁਸ਼ਾਂਤ ਦੀ ਆਖ਼ਰੀ ਫਿਲਮ ਦਿਲ ਬੇਚਾਰਾ ਦੇ ਓਟੀਟੀ ਪਲੇਟਫਾਰਮ ਉੱਤੇ ਰੀਲੀਜ਼ ਹੋਣ ਦੇ ਫੈਸਲੇ ਤੋਂ ਨਾਖੁਸ਼ ਸਨ। ਉਨ੍ਹਾਂ ਆਪਣੀ ਸ਼ੋਸ਼ਲ ਮੀਡੀਆ ਪੋਸਟ ਰਾਹੀਂ ਇਸ ਫਿਲਮ ਨੂੰ ਥੀਏਅਟਰ ਵਿੱਚ ਵੀ ਰੀਲੀਜ਼ ਕੀਤੇ ਜਾਣ ਦੀ ਗੱਲ ਕਹੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.