ਚੰਡੀਗੜ੍ਹ: ਅੰਮ੍ਰਿਤਾ ਸਿੰਘ ਇੱਕ ਭਾਰਤੀ ਅਦਾਕਾਰਾ ਹੈ। ਉਹ ਆਪਣੇ ਸਮੇਂ ਦੀਆਂ ਪ੍ਰਮੁੱਖ ਅਭਿਨੇਤਰੀਆਂ ਵਿੱਚੋਂ ਇੱਕ ਸੀ। ਅੰਮ੍ਰਿਤਾ ਸਿੰਘ ਅਦਾਕਾਰ ਸੈਫ-ਅਲੀ ਖਾਨ ਦੀ ਪਹਿਲੀ ਪਤਨੀ ਹੈ।
ਅੰਮ੍ਰਿਤਾ ਦਾ ਜਨਮ 9 ਫ਼ਰਵਰੀ 1958 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਸਵਿੰਦਰ ਸਿੰਘ ਸੀ, ਜਦਕਿ ਉਹਨਾਂ ਦੀ ਮਾਤਾ ਦਾ ਨਾਮ ਰੁਖਸ਼ਾਨਾ ਸੁਲਤਾਨ ਸੀ। ਅੰਮ੍ਰਿਤਾ ਸਿੰਘ ਭਾਰਤੀ ਲੇਖਕ ਖੁਸ਼ਵੰਤ ਸਿੰਘ ਦੀ ਭਤੀਜੀ ਹੈ।
ਉਸਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ ਦਿੱਲੀ ਤੋਂ ਕੀਤੀ। ਉਹ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਨਿਪੁੰਨ ਹੈ।
ਅੰਮ੍ਰਿਤਾ ਸਿੰਘ ਦਾ ਵਿਆਹ...
ਅੰਮ੍ਰਿਤਾ ਸਿੰਘ ਦਾ ਵਿਆਹ ਆਪਣੇ ਤੋਂ 12 ਸਾਲ ਛੋਟੇ ਸੈਫ ਅਲੀ ਖਾਨ ਨਾਲ ਹੋਇਆ ਸੀ। ਉਨ੍ਹਾਂ ਨੇ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਵੀ ਕਰ ਲਿਆ ਸੀ ਅਤੇ ਫਿਲਮੀ ਦੁਨੀਆ ਤੋਂ ਵੀ ਦੂਰੀ ਬਣਾ ਲਈ ਸੀ। ਪਰ, ਉਨ੍ਹਾਂ ਦਾ ਵਿਆਹ ਸਿਰਫ਼ 13 ਸਾਲ ਹੀ ਚੱਲਿਆ। ਦੋਵਾਂ ਦਾ ਸਾਲ 2004 ਵਿੱਚ ਤਲਾਕ ਹੋ ਗਿਆ। ਸੈਫ ਅਲੀ ਖਾਨ ਨੂੰ ਪਟੌਦੀ ਆਫ਼ ਨਵਾਬ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਸਾਰਾ ਅਲੀ ਖਾਨ, ਇਬਰਾਹਿਮ ਅਲੀ ਖਾਨ।
ਫਿਲਮੀ ਦੁਨੀਆਂ ਵਿੱਚ ਪੈਰ...
ਅੰਮ੍ਰਿਤਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ 'ਬੇਤਾਬ' ਨਾਲ ਕੀਤੀ ਸੀ। ਇਸ ਫਿਲਮ 'ਚ ਉਹ ਸੰਨੀ ਦਿਓਲ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ। ਜਿਸ 'ਚ ਫਿਲਮ 'ਮਰਦ' ਸ਼ਾਮਲ ਹੈ, ਇਸ ਫਿਲਮ 'ਚ ਉਹ ਅਮਿਤਾਭ ਬੱਚਨ ਨਜ਼ਰ ਆਏ ਸਨ। ਸਕਾਰਾਤਮਕ ਕਿਰਦਾਰ ਤੋਂ ਇਲਾਵਾ ਉਸਨੇ 'ਰਾਜੂ ਬਨ ਗਿਆ ਜੈਂਟਲਮੈਨ', 'ਆਈਨਾ' ਵਰਗੀਆਂ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰ ਵੀ ਨਿਭਾਏ ਹਨ।
ਪੁਰਸਕਾਰ ਪ੍ਰਾਪਤ ਕੀਤਾ
ਆਪਣੇ ਫਿਲਮੀ ਕਰੀਅਰ ਵਿੱਚ ਉਸਨੇ ਫਿਲਮਫੇਅਰ ਸਰਵੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਵੀ ਜਿੱਤਿਆ। ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਕਰਨ ਤੋਂ ਬਾਅਦ ਅੰਮ੍ਰਿਤਾ ਨੇ ਆਪਣੇ ਫਿਲਮੀ ਕਰੀਅਰ ਤੋਂ ਬ੍ਰੇਕ ਲੈ ਲਿਆ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ।
ਅੰਮ੍ਰਿਤਾ ਨੇ ਸਾਲ 2002 ਵਿੱਚ ਫਿਲਮ '23 ਮਾਰਚ 1931 ਸ਼ਹੀਦ' ਨਾਲ ਵਾਪਸੀ ਕੀਤੀ। ਉਸ ਨੇ ਇਸ ਫ਼ਿਲਮ ਵਿੱਚ ਭਗਤ ਸਿੰਘ ਦੀ ਮਾਂ ਦੀ ਭੂਮਿਕਾ ਨਿਭਾਈ, ਇਸ ਤੋਂ ਬਾਅਦ ਦਸ ਕਹਾਣੀਆਂ, 'ਸ਼ੂਟ ਆਊਟ ਐਟ ਲੋਖੰਡਵਾਲਾ' ਵਰਗੀਆਂ ਫ਼ਿਲਮਾਂ ਆਈਆਂ। 2014 ਵਿੱਚ ਉਹ 'ਧਰਮਾ ਪ੍ਰੋਡਕਸ਼ਨ ਦੀ ਫਿਲਮ '2 ਸਟੇਟਸ' ਵਿੱਚ ਨਜ਼ਰ ਆਈ। ਇਹ ਫਿਲਮ 'ਚੇਤਨ ਭਗਤ' ਦੇ ਨਾਵਲ 'ਤੇ ਆਧਾਰਿਤ ਸੀ। ਇਸ ਫਿਲਮ 'ਚ ਅੰਮ੍ਰਿਤਾ ਨੇ ਅਰਜੁਨ ਕਪੂਰ ਦੀ ਪੰਜਾਬੀ ਮਾਂ ਦਾ ਕਿਰਦਾਰ ਨਿਭਾਇਆ ਹੈ। ਜਿਸ ਨੂੰ ਸਰੋਤਿਆਂ ਅਤੇ ਆਲੋਚਕਾਂ ਵੱਲੋਂ ਖੂਬ ਸਲਾਹਿਆ ਗਿਆ।
ਫਿਲਮਾਂ ਵਿੱਚ ਕੰਮ...
ਮਰਦ, ਸੂਰਯਵੰਸ਼ੀ, ਇਕੇਲਾ ਸੁਪਨਾ, ਆਗ ਕਾ ਦਰਿਯਾ, ਸਚਾਈ ਕੀ ਤਾਕਤ, ਕਾਲਾ ਧੰਦਾ ਗੋਰੇ ਲੋਕ, ਕੱਲ੍ਹ ਕੀ ਆਵਾਜ਼ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ।
ਅੰਮ੍ਰਿਤਾ ਸਿੰਘ ਨੇ ਇੱਕ ਵਾਰ ਇੱਕ ਥ੍ਰੋਬੈਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਬਿਕਨੀ ਪਹਿਨਣ ਵਾਲੀ ਬਿੰਦਾਸ ਕਿਸਮ ਦੀ ਅਦਾਕਾਰਾ ਨਹੀਂ ਸੀ ਅਤੇ ਮਹਿਸੂਸ ਕਰਦੀ ਸੀ ਕਿ ਉਹ ਵਧੇਰੇ ਘਰੇਲੂ ਹੈ। 1991 ਤੋਂ 2004 ਤੱਕ ਸੈਫ ਅਲੀ ਖਾਨ ਨਾਲ ਵਿਆਹੇ ਹੋਏ ਨੇ ਸਿਮੀ ਗਰੇਵਾਲ ਨੂੰ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਕਿਵੇਂ ਬਦਲ ਗਈ ਸੀ।
ਇਹ ਵੀ ਪੜ੍ਹੋ:India's Got Talent ਦੇ ਸੈੱਟ 'ਤੇ ਦੇਖੀਆਂ ਗਈਆਂ ਸ਼ਹਿਨਾਜ਼ ਗਿੱਲ ਅਤੇ ਸ਼ਿਲਪਾ ਸ਼ੈੱਟੀ