ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ 21 ਮਾਰਚ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਰਾਣੀ ਨੇ 1997 'ਚ ਫ਼ਿਲਮ 'ਰਾਜਾ ਕੀ ਆਏਗੀ ਬਾਰਾਤ' ਤੋਂ ਡੈਬਯੂ ਕੀਤਾਸੀ, ਇਸ ਫ਼ਿਲਮ ਤੋਂ ਬਾਅਦ ਰਾਣੀ ਮੁਖਰਜੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਪਹਿਲੀ ਫਿਲਮ ਤਾਂ ਰਾਣੀ ਦੀ ਫ਼ਲਾਪ ਗਈ ਸੀ। ਪਰ ਉਸਨੇ 1998 'ਚ ਅਮਿਰ ਖਾਨ ਨਾਲ ਫ਼ਿਲਮ 'ਗੁਲਾਮ', ਸ਼ਾਹਰੁਖ ਖਾਨ ਨਾਲ 'ਕੁਛਕੁਛਹੋਤਾ ਹੈ' ਦੇ ਨਾਲ ਆਪਣੀ ਇੱਕ ਵੱਖਰੀ ਪਛਾਣਬਣਾਈ।
ਰਾਣੀ ਨੇ ਆਪਣੇ ਫ਼ਿਲਮੀ ਕੈਰੀਅਰ ਦੇ ਵਿੱਚ ਕਾਫ਼ੀਪੁਰਸਕਾਰ ਜਿੱਤੇ, ਸਾਲ 2004 ਦੇ ਵਿੱਚ ਰਾਣੀ ਫ਼ਿਲਮ 'ਯੁਵਾ' ਅਤੇ 'ਵੀਰ ਜ਼ਾਰਾ' 'ਚ ਮਹੱਤਵਪੂਰਨ ਭੂਮਿਕਾ 'ਚ ਨਜ਼ਰ ਆਈ।
ਜ਼ਿਕਰਯੋਗ ਹੈ ਕਿ 'ਯੁਵਾ','ਬਲੈਕ' ਅਤੇ 'ਨੋ ਵਨ ਕਿਲਡ ਜੇਸੀਕਾ' ਦੇ ਲਈ ਰਾਣੀ ਨੂੰ ਫ਼ਿਲਮਫੇਅਰ ਪੁਰਸਕਾਰ ਵੀ ਮਿੱਲ ਚੁੱਕਾ ਹੈ।ਰਾਣੀ ਨੂੰ ਬੇਸਟ ਅਦਾਕਾਰਾ (ਕ੍ਰਿਟਿਕਸ) ਲਈ ਫ਼ਿਲਮਫੇਅਰ ਪੁਰਸਕਾਰ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।
21 ਅਪ੍ਰੈਲ 2014 ਨੂੰ ਰਾਣੀ ਨੇ ਨਿਰਮਾਤਾ-ਨਿਰੇਦਸ਼ਕ ਆਦਿੱਤਿਆਚੋਪੜਾ ਦੇ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਵਿਆਹ ਬਾਲੀਵੁੱਡ ਦੇ ਸ਼ੋਰ-ਸ਼ਰਾਬੇ ਤੋਂ ਦੂਰ ਪੈਰਿਸ ਦੇ ਇਕ ਵਿਅਕਤੀਗਤ ਸਮਾਰੋਹ 'ਚ ਸਿਰਫ਼ ਚੰਦ ਲੋਕਾਂ ਦੀ ਮੌਜੂਦਗੀ ਦੇ ਵਿੱਚ ਹੋਇਆ।
9 ਦਸੰਬਰ 2015 ਨੂੰ ਰਾਣੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜਿਸ ਦਾ ਨਾਂਅ ਆਦੀਰਾ ਰੱਖਿਆ। ਵਿਆਹ ਤੋਂ ਬਾਅਦ ਰਾਣੀ ਕੁਝ ਦੇਰ ਫ਼ਿਲਮਾਂ ਤੋਂ ਦੂਰ ਰਹੀ, 2018 'ਚ ਰਿਲੀਜ਼ ਹੋਈ ਫ਼ਿਲਮ ਹਿੱਚਕੀ ਦੇ ਨਾਲ ਰਾਣੀ ਨੇ ਵਾਪਸੀ ਕੀਤੀ ਤੇ ਇਸ ਫ਼ਿਲਮ 'ਚ ਰਾਣੀ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ।