ਮੁੰਬਈ: ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਖ਼ਲਬਲੀ ਮਚੀ ਹੋਈ ਹੈ। ਕੰਗਨਾ ਰਣੌਤ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨੈਪੋਟਿਜ਼ਮ ਉੱਤੇ ਖੁੱਲ੍ਹ ਕੇ ਆਪਣਿਆਂ ਗੱਲਾਂ ਨੂੰ ਸਾਹਮਣੇ ਰੱਖ ਰਹੀ ਹੈ। ਅਦਾਕਾਰਾ ਕੰਗਨਾ ਰਣੌਤ ਨੇ ਕਈ ਅਦਾਕਾਰਾਂ, ਫ਼ਿਲਮ ਨਿਰਮਾਤਾਵਾਂ ਦਾ ਨਾਂਅ ਲੈ ਕੇ ਉਨ੍ਹਾਂ ਉੱਤੇ ਭਾਈ-ਭਤੀਜਾਵਾਦ ਦਾ ਇਲਜ਼ਾਮ ਲਗਾਇਆ ਹੈ।
ਕੰਗਨਾ ਰਣੌਤ ਨੇ ਕਿਹਾ ਕਿ ਬਾਲੀਵੁੱਡ ਇੰਡਸਟਰੀ ਵਿੱਚ ਕੁੱਝ ਮਾਫੀਆ ਗਰੁੱਪ ਹਨ ਜੋ ਕਿ ਆਊਟਸਾਈਡਰਜ਼ ਦੇ ਕਰੀਅਰ ਨੂੰ ਬਰਬਾਦ ਕਰ ਦਿੰਦੇ ਹਨ। ਕੰਗਨਾ ਦੀ ਇਸ ਗੱਲ ਉੱਤੇ ਕੁੱਝ ਲੋਕ ਸਹਿਮਤ ਹਨ ਤੇ ਕੁਝ ਇਸ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਸ਼ਤਰੂਘਨ ਸਿਨਹਾ ਨੇ ਕੰਗਨਾ ਰਣੌਤ ਨੂੰ ਸਪੋਰਟ ਕੀਤਾ। ਉਨ੍ਹਾਂ ਨੇ ਕਿਹਾ ਕਿ ਕੰਗਨਾ ਦੇ ਵਿਰੁੱਧ ਬੋਲਣ ਵਾਲੇ ਲੋਕ ਕੰਗਨਾ ਦੀ ਸਫ਼ਲਤਾ ਤੋਂ ਸੜ੍ਹਦੇ ਹਨ।
ਹਾਲ ਹੀ ਇੱਕ ਇੰਟਰਵਿਊ ਵਿੱਚ ਸ਼ਤਰੂਘਨ ਸਿਨਹਾ ਨੇ ਕਿਹਾ, "ਮੈਂ ਜ਼ਿਆਦਾਤਰ ਲੋਕਾਂ ਨੂੰ ਵੇਖਿਆ ਹੈ ਕਿ ਉਹ ਕੰਗਣਾ ਰਣੌਤ ਦੇ ਵਿਰੁੱਧ ਬੋਲਦੇ ਹਨ ਕਿਉਂਕਿ ਉਹ ਉਸ ਤੋਂ ਈਰਖਾ ਕਰਦੇ ਹਨ।" ਉਹ ਲੋਕ ਸੋਚਦੇ ਹਨ ਕਿ ਕਿਵੇਂ ਇਹ ਲੜਕੀ ਸਾਡੇ ਬਿਨਾਂ, ਸਾਡੇ ਆਸ਼ੀਰਵਾਦ ਤੋਂ ਬਿਨਾਂ, ਸਾਡੀ ਇੱਛਾ ਦੇ ਬਿਨਾਂ, ਸਾਡੇ ਸਮੂਹ ਵਿੱਚ ਸ਼ਾਮਲ ਹੋਏ ਬਿਨਾਂ, ਸਾਡੀ ਮਿਹਰਬਾਨੀ ਤੋਂ ਬਿਨਾਂ ਇਹ ਲੜਕੀ ਅੱਗੇ ਕਿਵੇਂ ਵਧ ਗਈ, ਇਸ ਗੱਲ ਦੀ ਉਨ੍ਹਾਂ ਨੂੰ ਚਿੜ ਹੁੰਦੀ ਹੈ। ਈਰਖਾ ਹੁੰਦੀ ਹੈ। ਉਹ ਕੰਗਨਾ ਦੀ ਸਫਲਤਾ ਤੋਂ ਚਿੜ੍ਹਦੇ ਹਨ।"
ਦੱਸ ਦੇਈਏ ਕਿ ਸ਼ਤਰੂਘਨ ਸਿਨਹਾ ਨੇ ਇਨ੍ਹਾਂ ਮੁੱਦਿਆਂ 'ਤੇ ਪਹਿਲਾਂ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਕਿਸੇ ਦੀ ਜਾਇਦਾਦ ਨਹੀਂ ਹੈ। ਕਿਸੇ ਨੂੰ ਵੀ ਇਹ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ ਕਿ ਕੌਣ ਇੰਡਸਟਰੀ ਵਿੱਚ ਰਹੇਗਾ ਜਾਂ ਨਹੀਂ ਰਹੇਗਾ?
ਇਹ ਵੀ ਪੜ੍ਹੋ:ਪਵਨ ਕਲਿਆਣ ਦੇ ਪ੍ਰਸ਼ੰਸਕਾਂ ਨੇ ਰਾਮ ਗੋਪਾਲ ਵਰਮਾ ਦੇ ਦਫਤਰ 'ਤੇ ਕੀਤਾ ਹਮਲਾ