ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਆਉਣ ਵਾਲੇ IIFA 'ਚ ਆਪਣੇ ਡੈਬਿਉ ਪੇਸ਼ਕਾਰੀ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਅਦਾਕਾਰਾ ਨੂੰ ਡਾਂਸ ਸਟੂਡੀਓ 'ਚ ਸਖ਼ਤ ਮਿਹਨਤ ਕਰਦਿਆਂ ਵੀ ਦੇਖਿਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ IIFA ਦੇਖਦੀ ਸੀ ਅਤੇ ਆਪਣੇ ਪਿਤਾ ਨਾਲ ਕਈ ਵਾਰ ਯਾਤਰਾ ਵੀ ਕਰ ਚੁੱਕੀ ਹੈ ਪਰ ਉਸ ਨੂੰ ਕਦੇ ਵੀ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਨੂੰ ਕਦੇ ਬੁਲਾਇਆ ਹੀ ਨਹੀਂ ਗਿਆ ਸੀ।
ਹੋਰ ਪੜ੍ਹੋ: ਆਈਫ਼ਾ 'ਚ ਫ਼ਿਲਮ ਅੰਧਾਧੁਨ ਦੀ ਬੱਲੇ ਬੱਲੇ
ਸਾਰਾ ਦੀ ਫ਼ਿਲਮ ਵਿੱਚ ਉਸ ਦੇ ਸਹਿ-ਕਲਾਕਾਰ ਰਣਵੀਰ ਸਿੰਘ ਅਤੇ ਮਾਧੁਰੀ ਦੀਕਸ਼ਿਤ ਸਮਾਰੋਹ ਦੇ ਮੰਚ 'ਤੇ ਆਪਣੀ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਮਾਧੁਰੀ ਅਤੇ ਰਣਵੀਰ ਨਾਲ ਸਟੇਜ ਸ਼ੇਅਰ ਕਰਨ 'ਤੇ ਸਾਰਾ ਨੇ ਕਿਹਾ ਕਿ ਉਹ ਕਾਫ਼ੀ ਘਬਰਾ ਰਹੀ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸਟੇਜ 'ਤੇ ਸਭ ਕੁਝ ਠੀਕ ਰਹੇਗਾ।
ਹੋਰ ਪੜ੍ਹੋ: ਸ਼ਕੁੰਤਲਾ ਦੇਵੀ ਦਾ ਟੀਜ਼ਰ ਰਿਲੀਜ਼, ਵਿਦਿਆ ਬਾਲਨ ਦਿਖੀ ਵਖਰੇ ਅੰਦਾਜ਼ ਵਿੱਚ
ਜਦੋਂ ਅਦਾਕਾਰਾ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਪ੍ਰਦਰਸ਼ਨ ਉਸ ਦੇ ਲਈ ਬਹੁਤ ਖ਼ਾਸ ਹੈ ਕਿਉਂਕਿ ਉਸ ਦੇ ਗੀਤਾਂ ਤੋਂ ਇਲਾਵਾ ਅਦਾਕਾਰਾ ਆਪਣੇ ਮਾਂ ਪਿਓ ਦੇ ਗਾਣਿਆਂ 'ਤੇ ਵੀ ਪਰਫਾਰਮ ਕਰੇਗੀ।
IIFA ਦੀਆਂ ਤਿਆਰੀਆਂ ਤੋਂ ਇਲਾਵਾ ਅਦਾਕਾਰਾ ਡੇਵਿਡ ਧਵਨ ਦੀ ਆਉਣ ਵਾਲੀ ਫ਼ਿਲਮ 'ਕੁਲੀ ਨੰਬਰ 1' ਦੇ ਰੀਮੇਕ ਦੀ ਸ਼ੂਟਿੰਗ ਵਿੱਚ ਵੀ ਰੁੱਝੀ ਹੋਈ ਹੈ। ਫ਼ਿਲਮ 'ਚ ਉਨ੍ਹਾਂ ਨਾਲ ਵਰੁਣ ਧਵਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜ਼ਿਕਰੇਯੋਗ ਹੈ ਕਿ ਕਈ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ ਇਸ ਵਾਰ IIFA ਦਾ 20ਵਾਂ ਸੀਜ਼ਨ ਮੁੰਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।