ETV Bharat / sitara

ਕਿੱਕ 2 ਦੀ ਸ਼ੁਰੂ ਹੋਈ ਤਿਆਰੀ, 2021'ਚ ਹੋਵੇਗੀ ਫ਼ਿਲਮ ਰਿਲੀਜ਼ - ਫ਼ਿਲਮ ਕਿੱਕ 2

2014 ਵਿੱਚ ਰਿਲੀਜ਼ ਹੋਈ ਫ਼ਿਲਮ 'ਕਿੱਕ' ਦੇ ਸੀਕੁਅਲ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਫ਼ਿਲਮ ਨੂੰ ਸਾਜਿਦ ਨਾਡੀਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਦੇ ਸੀਕੁਅਲ ਦੀ ਪੁਸ਼ਟੀ ਕਰਦੇ ਹੋਏ ਸਾਜਿਦ ਨੇ ਕਿਹਾ ਕਿ ਉਮੀਦ ਹੈ ਕਿ ਇਹ ਫ਼ਿਲਮ ਸਾਲ 2021 ਦੇ ਅੰਤ ਵਿੱਚ ਰਿਲੀਜ਼ ਹੋਵੇਗੀ।

salman khan news
ਫ਼ੋਟੋ
author img

By

Published : Jan 16, 2020, 5:59 PM IST

ਮੁੰਬਈ: ਸਲਮਾਨ ਖ਼ਾਨ ਦੇ ਫ਼ੈਨਜ਼ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਿਰਦਾਰਾਂ 'ਚ ਵੇਖਣਾ ਪਸੰਦ ਕਰਦੇ ਹਨ। ਫ਼ਿਰ ਭਾਵੇਂ ਉਹ ਚੁਲਬੁਲ ਪਾਂਡੇ ਦਾ ਕਿਰਦਾਰ ਹੋਵੇ ਜਾਂ ਫ਼ੇਰ ਕਿੱਕ ਵਿੱਚ ਡੇਵਿਲ ਦਾ, ਉਹ ਹਰ ਕਿਰਦਾਰ 'ਚ ਚਰਚਾ ਬਟੋਰ ਹੀ ਲੈਂਦੇ ਹਨ। ਹਾਲ ਹੀ ਵਿੱਚ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2014 ਵਿੱਚ ਰਿਲੀਜ਼ ਹੋਈ 'ਕਿੱਕ' ਤੋਂ ਬਾਅਦ ਹੁਣ ਇਸ ਦੇ ਸੀਕੁਅਲ ਦੀਆਂ ਤਿਆਰੀਆਂ ਹੋ ਰਹੀਆਂ ਹਨ। ਰਿਪੋਰਟਾਂ ਮੁਤਾਬਕ, "ਕਿੱਕ 2 ਦਸੰਬਰ 2021 ਵਿੱਚ ਰਿਲੀਜ਼ ਹੋਵੇਗੀ। ਸਲਮਾਨ ਖ਼ਾਨ ਅਗਲੇ ਸਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।"

'ਕਿੱਕ 2' ਸਾਜਿਦ ਨਾਡੀਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ‘ਕਭੀ ਈਦ ਕਭੀ ਦਿਵਾਲੀ’ ਨੂੰ ਵੀ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਪੁਸ਼ਟੀ ਕੀਤੀ ਕਿ ਫ਼ਿਲਮ 'ਕਿੱਕ 2' ਦੀ ਸਕ੍ਰਿਪਟ ਤਿਆਰ ਹੋ ਚੁੱਕੀ ਹੈ। ਸਾਜਿਦ ਅਤੇ ਸਲਮਾਨ ਦੋਵੇਂ ਇਸ ਸੀਕੁਅਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ 'ਕਿੱਕ 2' ਬਾਰੇ ਗੱਲ ਕਰਦੇ ਹੋਏ ਸਾਜਿਦ ਨੇ ਕਿਹਾ ਕਿ ਫ਼ਿਲਮ ਦੀ ਸਕ੍ਰੀਪਟ 'ਤੇ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਸਾਲ ਦੇ ਅੰਤ ਤੱਕ ਇਸ ਫ਼ਿਲਮ ਦਾ ਸਕ੍ਰੀਨਪਲੇਅ ਵੀ ਤਿਆਰ ਹੋ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ 'ਕਿੱਕ 2' 2021 ਵਿੱਚ ਦਸੰਬਰ ਮਹੀਨੇ ਰਿਲੀਜ਼ ਹੋਵੇਗੀ।

Intro:Body:

bavleen

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.