ETV Bharat / sitara

ਸਲਮਾਨ ਖ਼ਾਨ ਨੇ ਆਰਤੀ ਕਰ ਬੱਪਾ ਦਾ ਕੀਤਾ ਸਵਾਗਤ - aarti

ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖ਼ਾਨ ਹਰ ਸਾਲ ਗਣੇਸ਼ ਚਤੁਰਥੀ ਦੇ ਤਿਊਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸਲਮਾਨ ਖ਼ਾਨ ਦਾ ਪੂਰਾ ਪਰਿਵਾਰ ਗਣੇਸ਼ ਪੂਜਾ ਵਿੱਚ ਲੱਗੇ ਹੋਏ ਹਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀ ਹੈ।

ਸਲਮਾਨ ਖ਼ਾਨ ਨੇ ਆਰਤੀ ਕਰ ਬੱਪਾ ਦਾ ਕੀਤਾ ਸਵਾਗਤ, ਵੀਡੀਓ ਵਾਈਰਲ

author img

By

Published : Aug 24, 2020, 4:02 PM IST

ਮੁੰਬਈ: ਸ਼ਨਿੱਚਰਵਾਰ ਨੂੰ ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦੀ ਧੂਮ ਮਚੀ ਹੋਈ ਹੈ। ਮਹਾਰਾਸ਼ਟਰ ਵਿੱਚ ਇਸ ਤਿਊਹਾਰ ਦੀ ਇੱਕ ਵੱਖਰੀ ਹੀ ਝਲਕ ਦੇਖਣ ਨੂੰ ਮਿਲਦੀ ਹੈ। ਮਹਾਰਾਸ਼ਟਰ ਵਿੱਚ ਇਸ ਪਰਵ ਨੂੰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਇਸ ਪਰਵ ਉੱਤੇ ਬਾਲੀਵੁੱਡ ਵਿੱਚ ਹਰ ਸਾਲ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਸ ਸਾਲ ਕੋਰੋਨਾ ਕਾਲ ਵਿੱਚ ਹਰ ਕੋਈ ਆਪਣੇ ਘਰ ਬੱਪਾ ਦਾ ਸਵਾਗਤ ਕਰ ਰਿਹਾ ਹੈ।

ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖ਼ਾਨ ਹਰ ਸਾਲ ਇਸ ਪਰਵ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸਲਮਾਨ ਖ਼ਾਨ ਦਾ ਪੂਰਾ ਪਰਿਵਾਰ ਗਣੇਸ਼ ਪੂਜਾ ਵਿੱਚ ਲੱਗਿਆ ਹੋਇਆ ਹੈ। ਇਸ ਵਿਚਕਾਰ ਸਲਮਾਨ ਖ਼ਾਨ ਦੇ ਜੀਜਾ ਅਤੁਲ ਅਗਨੀਹੋਤਰੀ ਨੇ ਇੱਕ ਵੀਡੀਓ ਸਾਂਝੀ ਕੀਤੀ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ, ਹੇਲੇਨ, ਅਰਬਾਜ਼ ਖ਼ਾਨ, ਸੋਹੇਲ ਖ਼ਾਨ ਤੇ ਪਰਿਵਾਰ ਦੇ ਹੋਰ ਵੀ ਮੈਂਬਰ ਗਣੇਸ਼ ਜੀ ਦੀ ਆਰਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਯੁਸ਼ ਸ਼ਰਮਾ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਗਣੇਸ਼ ਜੀ ਦੀ ਆਰਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ।

ਉੱਥੇ ਹੀ ਅਰਪਿਤਾ ਦੇ ਪਤੀ ਆਯੁਸ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਵਿੱਚ ਆਪਣੇ ਦੋਨਾਂ ਬਚਿਆ ਦੀ ਫੋਟੋ ਸ਼ੇਅਰ ਕੀਤੀ। ਫੋਟੋ ਵਿੱਚ ਉਨ੍ਹਾਂ ਦੇ ਦੋਵੇਂ ਬੱਚੇ ਗਣੇਸ਼ ਮੂਰਤੀ ਦੇ ਸਾਹਮਣੇ ਬੈਠੇ ਹਨ। ਆਰਤੀ ਵੇਲੇ ਆਯੁਸ਼ ਨੇ ਆਪਣੇ ਦੋਨਾਂ ਬਚਿਆਂ ਨੂੰ ਗੋਦ ਵਿੱਚ ਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਜਲਦ ਹੀ ਬਿੱਗ ਬਾਸ ਨੂੰ ਹੋਸਟ ਕਰਦੇ ਹੋਏ ਦਿਖਾਈ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.