ETV Bharat / sitara

ਸਲਮਾਨ ਖ਼ਾਨ ਲਾਂਚ ਕਰਨ ਜਾ ਰਹੇ ਨੇ ਯੂਟਿਊਬ ਚੈਨਲ

author img

By

Published : Apr 15, 2020, 8:37 PM IST

ਸਲਮਾਨ ਖ਼ਾਨ ਜਲਦ ਹੀ ਆਪਣਾ ਯੂ-ਟਿਊਬ ਚੈਨਲ ਲਾਂਚ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਉਹ ਆਪਣੇ ਫੈਨਜ਼ ਨੂੰ ਇੰਟ੍ਰੈਕਟ ਕਰਨਗੇ। ਹਾਲੇ ਸਲਮਾਨ ਖ਼ਾਨ ਦਾ ਯੂ-ਟਿਊਬ 'ਤੇ ਕੋਈ ਨਿੱਜੀ ਚੈਨਲ ਨਹੀਂ ਹੈ।

salman khan
ਫ਼ੋਟੋ

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਉੱਤੇ ਹਮੇਸ਼ਾਂ ਹੀ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਨੂੰ ਆਪਣਾ ਪਿਆਰ ਭੇਜਦੇ ਰਹਿੰਦੇ ਹਨ। ਹੁਣ ਸਲਮਾਨ ਖ਼ਾਨ ਇੱਕ ਹੋਰ ਤਰੀਕੇ ਨਾਲ ਆਪਣੇ ਫੈਨਜ਼ ਨਾਲ ਜੁੜਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਜਲਦ ਹੀ ਆਪਣਾ ਯੂ-ਟਿਊਬ ਚੈਨਲ ਲਾਂਚ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਉਹ ਆਪਣੇ ਫੈਨਜ਼ ਨੂੰ ਇੰਟ੍ਰੈਕਟ ਕਰਨਗੇ। ਹਾਲੇ ਸਲਮਾਨ ਖ਼ਾਨ ਦਾ ਯੂ-ਟਿਊਬ 'ਤੇ ਕੋਈ ਨਿੱਜੀ ਚੈਨਲ ਨਹੀਂ ਹੈ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਦੇ ਚੈਨਲ ਦਾ ਨਾਂਅ ‘Being Salman Khan’ ਹੋ ਸਕਦਾ ਹੈ। ਖ਼ਬਰਾਂ ਮੁਤਾਬਕ, ਸਲਮਾਨ ਖ਼ਾਨ ਇਸ ਚੈੱਨਲ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਗੱਲਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਨਗੇ। ਅਕਸਰ ਫੈਨਜ਼ ਸਲਮਾਨ ਖ਼ਾਨ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਅਨਨਾਉਣ ਫੈਕਟਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਫੈਨਜ਼ ਨੂੰ ਸਲਮਾਨ ਹੀ ਉਨ੍ਹਾਂ ਦਾ ਜਵਾਬ ਦਿੰਦੇ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.