ETV Bharat / sitara

ਈਦ 'ਤੇ ਰਿਲੀਜ਼ ਹੋਵੇਗੀ 'ਟਾਈਗਰ 3', ਦੇਖੋ ਸਲਮਾਨ-ਕੈਟਰੀਨਾ ਦੀ ਪਹਿਲੀ ਝਲਕ - ਫਿਲਮ ਦੀ ਰਿਲੀਜ਼ ਡੇਟ

ਸਲਮਾਨ ਨੇ ਪ੍ਰਸ਼ੰਸਕਾਂ ਨੂੰ 'ਟਾਈਗਰ-3' ਦੀ ਰਿਲੀਜ਼ ਡੇਟ ਦੱਸ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ 'ਕਭੀ ਈਦ ਕਭੀ ਦੀਵਾਲੀ' ਦੱਸ ਕੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਸੀ।

ਈਦ 'ਤੇ ਰਿਲੀਜ਼ ਹੋਵੇਗੀ 'ਟਾਈਗਰ 3', ਦੇਖੋ ਸਲਮਾਨ-ਕੈਟਰੀਨਾ ਦੀ ਪਹਿਲੀ ਝਲਕ

author img

By

Published : Mar 4, 2022, 1:09 PM IST

ਹੈਦਰਾਬਾਦ: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਸਲਮਾਨ ਨੇ ਪ੍ਰਸ਼ੰਸਕਾਂ ਨੂੰ 'ਟਾਈਗਰ-3' ਦੀ ਰਿਲੀਜ਼ ਡੇਟ ਦੱਸ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ ਟਕਭੀ ਈਦ ਕਭੀ ਦੀਵਾਲੀ' ਦੱਸ ਕੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਸੀ। ਦਰਅਸਲ ਸਲਮਾਨ ਖਾਨ ਦੀ ਫਿਲਮ ਟਾਈਗਰ 3 ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਸਲਮਾਨ ਖਾਨ ਦੇ ਪ੍ਰਸ਼ੰਸਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਇਹ ਫਿਲਮ ਸਾਲ 2023 'ਚ ਈਦ ਦੇ ਮੌਕੇ 'ਤੇ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਸਲਮਾਨ ਖਾਨ ਨੇ ਸਾਲ 2023 ਦੀ ਈਦ ਨੂੰ ਪ੍ਰਸ਼ੰਸਕਾਂ ਲਈ ਦੋਹਰੇ ਜਸ਼ਨ ਵਿੱਚ ਬਦਲ ਦਿੱਤਾ ਹੈ। ਕਿਉਂਕਿ ਸਾਲ 2023 'ਚ ਸਲਮਾਨ ਪ੍ਰਸ਼ੰਸਕਾਂ ਨੂੰ ਫਿਲਮ 'ਟਾਈਗਰ 3' ਦੇਖਣ ਦਾ ਮੌਕਾ ਦੇ ਰਹੇ ਹਨ। ਇਸ ਫਿਲਮ 'ਚ ਸਲਮਾਨ ਦੇ ਨਾਲ ਅਦਾਕਾਰ ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਹੋਵੇਗੀ।

ਇਸ ਦੇ ਨਾਲ ਹੀ ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਇਸ ਸਾਲ 30 ਦਸੰਬਰ (ਸਲਮਾਨ ਖਾਨ ਦੇ ਜਨਮਦਿਨ (27 ਦਸੰਬਰ) ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਅਤੇ ਸਾਜਿਦ ਦੀ ਪਿਛਲੀ ਫਿਲਮ 'ਕਿਕ' ਵੀ ਈਦ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਕਰੀਬ 200 ਕਰੋੜ ਦੀ ਕਮਾਈ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਫਿਲਮ 'ਟਾਈਗਰ-3' ਦੀ ਸ਼ੂਟਿੰਗ ਆਸਟਰੀਆ, ਰੂਸ ਅਤੇ ਤੁਰਕੀ 'ਚ ਹੋਈ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਫਿਲਮ ਦਾ ਸ਼ੈਡਿਊਲ ਵੀ ਸ਼ੂਟ ਕੀਤਾ ਗਿਆ ਹੈ। ਸਲਮਾਨ ਅਤੇ ਕੈਟਰੀਨਾ ਕੋਵਿਡ-19 ਵਿਚਾਲੇ ਫਿਲਮ 'ਟਾਈਗਰ-3' ਨੂੰ ਪੂਰਾ ਕਰਨ 'ਚ ਲੱਗੇ ਹੋਏ ਸਨ।

ਇਹ ਵੀ ਪੜ੍ਹੋ:ਗਾਇਕ ਆਦਿਤਿਆ ਨਰਾਇਣ ਬਣੇ ਪਿਤਾ, ਪਤਨੀ ਸ਼ਵੇਤਾ ਅਗਰਵਾਲ ਨੇ ਦਿੱਤਾ ਬੇਟੀ ਨੂੰ ਜਨਮ

ETV Bharat Logo

Copyright © 2025 Ushodaya Enterprises Pvt. Ltd., All Rights Reserved.