ਅਯੁੱਧਿਆ: ਰਾਮਨਗਰੀ ਦੇ ਲਕਸ਼ਮਨ ਕਿਲਾ ਮੈਦਾਨ 'ਚ ਅੱਜ ਰਾਮ ਲੀਲਾ ਦਾ ਦੂਜਾ ਦਿਨ ਹੈ। ਕੋਰੋਨਾ ਦੇ ਚੱਲਦਿਆਂ ਰਾਮਲੀਲਾ ਵਰਚੁਅਲ ਰੂਪ ਨਾਲ ਪ੍ਰਸਾਰਿਤ ਕੀਤੀ ਜਾ ਰਹੀ ਹੈ। ਉੱਥੇ ਰਾਮ ਨਗਰੀ 'ਚ ਰਾਮਲੀਲਾ ਕਰਨ ਦਾ ਮੌਕਾ ਪਾ ਕੇ ਕਲਾਕਾਰ ਖ਼ੁਦ ਨੂੰ ਕਿਸਮਤ ਵਾਲਾ ਸਮਝ ਰਹੇ ਹਨ।
ਅਦਾਕਾਰ ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ਫਿਰਕਾਪ੍ਰਸਤੀ ਦੇ ਚੱਲਦੇ ਲੰਬੇ ਸਮੇਂ ਤੋਂ ਰਾਮ ਨਗਰੀ ਦੇ ਨਿਵਾਸੀਆਂ ਨੂੰ ਕਸ਼ਟ ਸਹਿਣੇ ਪਏ। ਕਈ ਦਸ਼ਕਾਂ ਦੇ ਸੰਘਰਸ਼ ਦੇ ਬਾਅਦ ਇੱਥੇ ਮੰਦਿਰ ਦਾ ਨਿਰਮਾਣ ਹੋਇਆ ਹੈ। ਦੱਸ ਦਈਏ ਕਿ ਵਿੰਦੂ ਦਾਰਾ ਸਿੰਘ ਰਾਮ ਲੀਲਾ 'ਚ ਹਨੁਮਾਨ ਦਾ ਰੋਲ ਅਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਾਤਿਵਾਦ ਤੇ ਫਿਰਕਾਪ੍ਰਸਤੀ ਦੀ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਤਾਂ ਜੋ ਸਾਂਤੀ ਬਣ ਸਕੇ। ਬਾਲੀਵੁੱਡ ਅਦਾਕਾਰ ਅਵਤਾਰ ਗਿੱਲ ਨੇ ਕਿਹਾ ਕਿ ਉਹ ਪਹਿਲੀ ਵਾਰ ਅਯੁੱਧਿਆ ਆਏ ਹੈ ਤੇ ਉਨ੍ਹਾਂ ਦੀ ਚੰਗੀ ਕਿਸਮਤ ਹੈ ਕਿ ਉਨ੍ਹਾਂ ਨੂੰ ਰਾਮ ਲੀਲਾ 'ਚ ਰੋਲ ਅਦਾ ਕਰਨ ਦਾ ਮੌਕਾ ਮਿਲਿਆ।