ਹੈਦਰਾਬਾਦ: ਦੱਖਣੀ ਅਦਾਕਾਰ ਪ੍ਰਭਾਸ ਦੀ ਫ਼ਿਲਮ 'ਸਾਹੋ' ਇਨ੍ਹੀਂ ਦਿਨੀਂ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਪਹਿਲਾਂ ਹੀ ਆਪਣੀ ਮੇਕਿੰਗ ਅਮਾਉਂਟ ਨੂੰ ਲੈ ਕੇ ਚਰਚਾ ਵਿੱਚ ਰਹੀ ਸੀ। ਹੁਣ ਖ਼ਬਰ ਆਈ ਹੈ ਕਿ 'ਸਾਹੋ' ਦੇ ਨਿਰਮਾਤਾ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੋਣ ਵਾਲੇ ਪ੍ਰੋਗਰਾਮ 'ਤੇ ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ।
- " class="align-text-top noRightClick twitterSection" data="
">
'ਸਾਹੋ' ਦਾ ਰੀਲੀਜ਼ ਈਵੈਂਟ 18 ਅਗਸਤ ਨੂੰ 'ਰਾਮੋਜੀ ਫ਼ਿਲਮ ਸਿਟੀ' ਹੈਦਰਾਬਾਦ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਫ਼ਿਲਮ ਵਿੱਚ ਵਰਤੇ ਵਾਹਨ ਅਤੇ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਇਸ ਈਵੈਂਟ ਵਿੱਚ ਕ੍ਰੋ ਮੈਂਬਰਾਂ ਸਮੇਤ ਫ਼ਿਲਮ ਦੀ ਪੂਰੀ ਕਾਸਟ ਸਮੇਤ ਕਈ ਤੇਲਗੂ ਸਿਨੇਮਾ ਦੀਆਂ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ, ਫ਼ਿਲਮ ਵਿੱਚ ਇਸਤੇਮਾਲ ਹੋਣ ਵਾਲੇ ਉਪਕਰਣਾਂ ਦੀ ਪ੍ਰਦਰਸ਼ਨੀ ਕੁਝ ਦਿਨਾਂ ਲਈ ਜਾਰੀ ਰਹੇਗੀ।
ਇਸ ਦੇ ਨਾਲ ਹੀ ਪ੍ਰਸ਼ੰਸਕਾਂ ਲਈ 'ਸਾਹੋ' ਪ੍ਰਿੰਟ ਅਤੇ ਡਿਜ਼ਾਈਨ ਟੀ-ਸ਼ਰਟਾ ਖਰੀਦਣ ਲਈ ਹੈਦਰਾਬਾਦ ਦੇ 'ਰਾਮੋਜੀ ਫ਼ਿਲਮ ਸਿਟੀ' ਦੇ ਆਸਪਾਸ ਸੜਕਾਂ ਦੇ ਕਿਨਾਰੇ ਵੀ ਸਟਾਲ ਲਗਾਇਆ ਗਈਆਂ ਹਨ ਤਾਂ ਜੋ ਪ੍ਰਸ਼ੰਸਕ ਇਸ ਟੀ-ਸ਼ਰਟ ਨੂੰ ਪਾ ਕੇ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣ।
ਸ਼ਰਧਾ ਕਪੂਰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਐਤਵਾਰ ਸਵੇਰੇ ਮੁੰਬਈ ਤੋਂ ਹੈਦਰਾਬਾਦ ਲਈ ਰਵਾਨਾ ਹੋਈ ਸੀ। ਉਸ ਨੂੰ ਮੁੰਬਈ ਏਅਰਪੋਰਟ 'ਤੇ ਵੀ ਬਹੁਤ ਹੀ ਸੁਹਾਵਣੇ ਢੰਗ ਨਾਲ ਦੇਖਿਆ ਗਿਆ। ਪ੍ਰਭਾਸ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ 'ਸਾਹੋ' ਦਾ ਨਿਰਦੇਸ਼ਨ ਸੁਜੀਤ ਨੇ ਕੀਤਾ ਹੈ। ਇਕ ਇੰਟਰਵਿਊ ਵਿੱਚ ਪ੍ਰਭਾਸ ਨੇ ਕਿਹਾ ਸੀ ਕਿ, ਫ਼ਿਲਮ ਦਾ ਬਜਟ 350 ਕਰੋੜ ਰੁਪਏ ਹੈ। ਇੱਕ ਲੜਾਈ ਦੀ ਲੜੀ ਵਿੱਚ 80 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਫ਼ਿਲਮ ਵਿੱਚ ਪ੍ਰਭਾਸ ਡਬਲ ਏਜੰਟ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਸ਼ਰਧਾ ਕ੍ਰਾਈਮ ਬ੍ਰਾਂਚ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਅਰੁਣ ਵਿਜੇ ਸਮੇਤ ਕਈ ਅਦਾਕਾਰ ਮੁੱਖ ਭੂਮਿਕਾ ਵਿੱਚ ਹਨ।ਇਹ ਫ਼ਿਲਮ ਪਹਿਲਾਂ 15 ਅਗਸਤ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਇਸ ਨੂੰ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।