ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਚੋਣ ਕਮੀਸ਼ਨ ਨੇ 'ਪੀਐਮ ਮੋਦੀ' ਬਾਇਓਪਿਕ ਦੀ ਰਿਲੀਜ਼ਿੰਗ 'ਤੇ ਰੋਕ ਲੱਗਾ ਦਿੱਤੀ ਸੀ। ਇਹ ਕਹਿ ਕੇ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਚੋਣ ਜਾਬਤੇ ਦਾ ਉਲੰਘਣ ਹੋਵੇਗਾ।
ਚੋਣ ਕਮੀਸ਼ਨ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਫ਼ਿਲਮ ਦੇ ਨਿਰਮਾਤਾ ਸੁਪਰੀਮ ਕੋਰਟ ਜਾ ਪੁੱਜੇ ਹਨ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਨਿਰਮਾਤਾ ਸੰਦੀਪ ਸਿੰਘ ਨੇ ਕਿਹਾ ਹੈ ਕਿ ਇਹ ਫ਼ਿਲਮ 'ਬੀਜੇਪੀ' ਨੂੰ ਪ੍ਰਮੋਟ ਕਰਨ ਲਈ ਨਹੀਂ ਬਣੀ ਹੈ। ਜੇ ਫ਼ਿਲਮਾਂ ਪਾਰਟੀ ਨੂੰ ਪ੍ਰਮੋਟ ਕਰਦੀਆਂ ਤਾਂ ਬਾਕੀ ਪਾਰਟੀਆਂ ਚੋਣ ਪ੍ਰਚਾਰ ਕਰਨ ਦੀ ਥਾਂ 'ਤੇ ਫ਼ਿਲਮਾਂ ਨਾਂ ਬਣਾ ਲੈਂਦੀਆਂ।
ਇਸ ਤੋਂ ਇਲਾਵਾ ਸੰਦੀਪ ਨੇ ਕਿਹਾ,"ਮੈਂ ਇਕ ਨਿਰਮਾਤਾ ਹਾਂ, ਮੈਨੂੰ ਕਹਾਣੀ ਵਧੀਆ ਲੱਗੀ, ਮੈਂ ਹਾਂ ਕਰ ਦਿੱਤੀ। ਜਦੋਂ ਮੈਂ 'ਮੇਰੀ ਕਾਮ' ਦੀ ਫ਼ਿਲਮ ਬਣਾਈ ਉਸ ਵੇਲੇ ਕਿਸੇ ਨੇ ਸਵਾਲ ਨਹੀਂ ਕੀਤਾ। ਸਰਬਜੀਤ 'ਤੇ ਫ਼ਿਲਮ ਬਣਾਈ ਉਸ ਵੇਲੇ ਵੀ ਕਿਸੇ ਨੇ ਸਵਾਲ ਨਹੀਂ ਕੀਤਾ। ਫ਼ੇਰ ਹੁਣ ਕਿਉਂ ਸਵਾਲ ਕੀਤਾ ਜਾ ਰਿਹਾ ਹੈ ? "
ਜ਼ਿਕਰਯੋਗ ਹੈ ਕਿ ਇਹ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਚੋਣ ਕਮੀਸ਼ਨ ਨੇ ਇਸ 'ਤੇ ਰੋਕ ਲੱਗਾ ਦਿੱਤੀ।