ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਸਾਰੀ ਇੰਡਸਟਰੀ 'ਚ ਦੁੱਖ ਦਾ ਮਾਹੌਲ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੀ ਉਨ੍ਹਾਂ ਦੇ ਨਾਲ ਗੁਜ਼ਾਰੇ ਹਰ ਪਲ ਨੂੰ ਯਾਦ ਕਰ ਰਹੇ ਹਨ।
- View this post on Instagram
Great humans never die they will always be alive in our hearts #RishiKapoor
">
30 ਅਪ੍ਰੈਲ ਨੂੰ ਰਿਸ਼ੀ ਕਪੂਰ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋਇਆ ਸੀ। ਉਹ ਪਿਛਲੇ 2 ਸਾਲਾਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਿਸ਼ੀ ਕਪੂਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਰਿਸ਼ੀ ਕਪੂਰ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਅਦਾਕਾਰ ਅਕਸ਼ੇ ਖੰਨਾ ਰਿਸ਼ੀ ਕਪੂਰ ਨਾਲ ਨਜ਼ਰ ਆ ਰਹੇ ਹਨ।
ਅਕਸ਼ੇ ਵੱਲੋਂ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਇਹ ਤਸਵੀਰ ਸਾਲ 1999 ਵਿੱਚ ਐਸ਼ਵਰਿਆ ਦੀ ਆਈ ਫ਼ਿਲਮ 'ਆ ਅਬ ਲੌਟ ਚਲੇਂ' ਤੋਂ ਲਈ ਲੱਗਦੀ ਹੈ। ਅਦਾਕਾਰ ਨੇ ਇਸ ਦੇ ਕੈਪਸ਼ਨ ਵਿੱਚ ਲਿਖਿਆ, "ਮਹਾਨ ਇਨਸਾਨ ਕਦੇ ਨਹੀਂ ਮਾਰਦਾ ਹੈ, ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿੰਦਾ ਹੈ। #RishiKapoor।"
ਅਕਸ਼ੇ ਦੀ ਇਸ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਨਿਰਦੇਸ਼ਨ ਖ਼ੁਦ ਰਿਸ਼ੀ ਕਪੂਰ ਨੇ ਕੀਤਾ ਸੀ ਤੇ ਰਾਜੀਵ ਕਪੂਰ, ਰਣਧੀਰ ਕਪੂਰ ਤੇ ਰਿਸ਼ੀ ਕਪੂਰ ਇਸ ਦੇ ਨਿਰਮਾਤਾ ਸਨ।