ETV Bharat / sitara

ਪੰਜਾਬੀ ਗਾਇਕ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨੋਟਿਸ, ਜਾਣੋ ਮਾਮਲਾ - ਔਜਲਾ ਤੇ ਹਰਜੀਤ ਹਰਮਨ ਨੂੰ ਨੋਟਿਸ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 22 ਸਤੰਬਰ ਨੂੰ ਦੋਹਾਂ ਪੰਜਾਬੀ ਗਾਇਕਾ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਹਨ।

ਪੰਜਾਬੀ ਗਾਇਕ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨੋਟਿਸ

author img

By

Published : Sep 16, 2021, 1:28 PM IST

Updated : Sep 16, 2021, 1:40 PM IST

ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ (Punjabi singer Karan Aujla) ਮੁੜ ਤੋਂ ਇੱਕ ਨਵੇਂ ਵਿਵਾਦ ਚ ਫਸ ਗਏ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ (Punjabi singer Karan Aujla) ਅਤੇ ਹਰਜੀਤ ਹਰਮਨ (Punjabi singer Harjit Harman) ਨੂੰ ਪੰਜਾਬੀ ਗਾਣੇ ਸ਼ਰਾਬ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਲਗਾਤਾਰ ਪੰਜਾਬੀ ਭਾਸ਼ਾ (Punjabi language) ਨੂੰ ਅੱਗੇ ਵਧਾਉਣ ਅਤੇ ਲੱਚਰ ਗਾਇਕੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਇਹ ਨੋਟਿਸ ਲਿਆ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab women commission chairperson Manisha Gulati) ਨੇ 22 ਸਤੰਬਰ ਨੂੰ ਦੋਹਾਂ ਪੰਜਾਬੀ ਗਾਇਕਾ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਹਨ।

ਇਹ ਵੀ ਪੜੋ: ਹਨੀ ਸਿੰਘ ਨੂੰ ਕੋਰਟ ਤੋਂ ਮਿਲਿਆ ਝੱਟਕਾ, UAE ਵਾਲੀ ਜਾਇਦਾਦ 'ਤੇ ਨਹੀਂ ਕਰ ਸਕਣੇ ਇਹ ਕੰਮ

ਇਸ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇੱਕ ਫੇਸਬੁੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਗੱਲ ਤੋਂ ਬਹੁਤ ਦੁੱਖ ਹੁੰਦਾ ਹੈ ਜਦੋ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ। ਪੰਜਾਬੀ ਗਾਇਕ ਕਰਨ ਔਜਲਾ ਅਤੇ ਹਰਜੀਤ ਹਰਮਨ ਦੇ ਗੀਤ ਸ਼ਰਾਬ ’ਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਸੀ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ’ਤੇ ਨੋਟਿਸ ਲੈਂਦਿਆਂ ਉਨ੍ਹਾਂ ਨੇ ਦੋਹਾਂ ਗਾਇਕਾਂ ਨੂੰ ਕਰਨ ਔਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡਸ ਕੰਪਨੀ ਨੂੰ 22 ਸਤੰਬਰ ਨੂੰ ਕਮਿਸ਼ਨ ਵੱਲੋਂ ਬੁਲਾਇਆ ਗਿਆ ਹੈ।

Last Updated : Sep 16, 2021, 1:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.