ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਨਾਲ ਜੁੜੇ ਡਰੱਗ ਕੇਸ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਐਨਡੀਪੀਐਸ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਚਾਰਜਸ਼ੀਟ ਵਿੱਚ 33 ਮੁਲਜ਼ਮਾਂ ਅਤੇ 200 ਗਵਾਹਾਂ ਦੇ ਬਿਆਨ ਹਨ। ਅੱਜ ਹਾਰਡ ਕਾਪੀ ਵਿੱਚ 12,000 ਤੋਂ ਜ਼ਿਆਦਾ ਪੰਨਿਆਂ ਅਤੇ ਡਿਜੀਟਲ ਫਾਰਮੈਟ ਵਿੱਚ ਲਗਭਗ 50,000 ਪੇਜਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦਾ ਭਰਾ ਸੌਵਿਕ ਸਮੇਤ ਹੋਰ ਕਈ ਕੇਸ ਵਿੱਚ ਦੋਸ਼ੀ ਹਨ।