ਮੁੰਬਈ : ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅੱਜ-ਕੱਲ੍ਹ ਆਪਣੀ ਵੈੱਬਸੀਰੀਜ਼ 'ਸੈਕਰਡ ਗੇਮਸ' ਦੇ ਦੂਜੇ ਸੀਜ਼ਨ ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਇਸ ਤੋਂ ਇਲਾਵਾ ਉਹ ਆਪਣੀ ਫ਼ਿਲਮ 'ਬੋਲੇ ਚੂੜੀਆਂ' ਦੇ ਵਿੱਚ ਵੀ ਕੰਮ ਕਰਦੇ ਹੋਏ ਨਜ਼ਰ ਆਉਂਣਗੇ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਇਸ ਫ਼ਿਲਮ ਦੀ ਖ਼ਾਸਿਅਤ ਇਹ ਹੈ ਕਿ ਨਵਾਜ਼ ਇਸ ਵਿੱਚ ਇੱਕ ਰੈਪ ਗਾਉਂਦੇ ਹੋਏ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੇ ਵਿੱਚ ਅਦਾਕਾਰ ਨੇ ਫ਼ਿਲਮ ਨਾਲ ਸੰਬਧਿਤ ਜਾਣਕਾਰੀ ਸਾਂਝੀ ਕੀਤੀ।
ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਮੈਂ ਵੈਸਟਰਨ ਯੂਪੀ ਤੋਂ ਹਾਂ ,ਫ਼ਿਲਮਾਂ ਦੇ ਵਿੱਚ ਉਹ ਕਲਚਰ ਬਹੁਤ ਘੱਟ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਮੇਰੀ ਇੱਛਾ ਸੀ ਕਿ ਉਸ ਕਲਚਰ ਨੂੰ ਮੈਂ ਫ਼ਿਲਮਾਂ ਦੇ ਵਿੱਚ ਵਿਖਾਵਾ। ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਨੂੰ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਸ਼ਮਸ ਨਵਾਬ ਸਿੱਦੀਕੀ ਨਿਰਦੇਸ਼ਨ ਦੇ ਰਹੇ ਹਨ।
ਇਸ ਸਬੰਧੀ ਜਦੋਂ ਨਵਾਜ਼ੂਦੀਨ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਇਸ ਫ਼ਿਲਮ ਦੇ ਅਸਲ ਮਾਹੌਲ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ, ਇਸ ਲਈ ਅਸੀਂ ਇਸ ਨੂੰ ਪਰਦੇ 'ਤੇ ਵਿਖਾਉਣ ਲੱਗਿਆ ਸਾਨੂੰ ਕੋਈ ਦਿੱਕਤ ਨਹੀਂ ਆਵੇਗੀ।
ਜ਼ਿਕਰ-ਏ-ਖ਼ਾਸ ਇਹ ਹੈ ਕਿ ਫ਼ਿਲਮ ਬੋਲੇ ਚੂੜੀਆਂ ਬਹੁਤ ਛੇਤੀ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।