ਮੁੰਬਈ : ਫ਼ਿਲਮ ਵਨ ਡੇ: ਜਸਟਿਸ ਡਿਲੀਵਰਡ 5 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਆਸ਼ੋਕ ਨੰਦਾ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ 'ਚ ਅਨੁਪਮ ਖੇਰ, ਈਸ਼ਾ ਗੁੱਪਤਾ ਅਤੇ ਕੁਮੁਦ ਮਿਸ਼ਰਾ ਮੁੱਖ ਕਿਰਦਾਰ ਅਦਾ ਕਰਦੇ ਨਜ਼ਰ ਆ ਰਹੇ ਹਨ। ਸਸਪੇਂਸ ਥਰਿਲਰ 'ਤੇ ਆਧਾਰਿਤ ਇਸ ਫ਼ਿਲਮ 'ਚ ਲੋਕ ਇਨਸਾਫ਼ ਪਾਉਣ ਲਈ ਕਿਸ ਹੱਦ ਤੱਕ ਜਾਂਦੇ ਹਨ ਉਹ ਵਿਖਾਇਆ ਗਿਆ ਹੈ।
ਕਹਾਣੀ
ਇਸ ਫ਼ਿਲਮ ਦੀ ਕਹਾਣੀ ਰਿਟਾਇਰ ਜੱਜ ਦਾ ਕਿਰਦਾਰ ਅਦਾ ਕਰ ਰਹੇ ਅਨੁਪਮ ਖੇਰ 'ਤੇ ਕੇਂਦਰਿਤ ਹੈ। ਅਨੁਪਮ ਖੇਰ ਇਨਸਾਫ਼ ਪਾਉਣ ਦੇ ਲਈ ਕਾਨੂੰਨ ਦੀਆਂ ਬੇੜੀਆਂ ਨੂੰ ਤੋੜ ਕੇ ਬੇਸਾਹਾਰਾ ਲੋਕਾਂ ਨੂੰ ਇਨਸਾਫ਼ ਦਵਾਉਣ ਦੇ ਲਈ ਅੱਗੇ ਆਉਂਦੇ ਹਨ। ਉਹ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਲੱੜਦੇ ਹਨ ਜੋ ਕਾਨੂੰਨ ਦੀਆਂ ਨਜ਼ਰਾਂ 'ਚ ਦੋਸ਼ੀ ਹੋਣ ਦੇ ਬਾਵਜੂਦ ਵੀ ਬੱਚ ਨਿਕਲਦੇ ਹਨ।
ਅਦਾਕਾਰੀ
ਇਸ ਫ਼ਿਲਮ ਦੇ ਵਿੱਚ ਅਨੁਪਮ ਖੇਰ ਦੀ ਅਦਾਕਾਰੀ ਕਿਸੇ ਤਾਰੀਫ਼ ਦੀ ਮੁਥਾਜ਼ ਨਹੀਂ। ਕ੍ਰਾਈਮ ਬ੍ਰਾਂਚ ਦੀ ਕਰਮਚਾਰੀ ਲਕਸ਼ਮੀ ਰਾਠੀ ਦਾ ਕਿਰਦਾਰ ਨਿਭਾ ਰਹੀ ਈਸ਼ਾ ਗੁੱਪਤਾ ਨੇ ਵੀ ਆਪਣੇ ਕਿਰਦਾਰ ਨੂੰ ਵੱਧੀਆ ਢੰਗ ਦੇ ਨਾਲ ਨਿਭਾਇਆ ਹੈ।
ਕਮੀਆਂ ਅਤੇ ਖੂਬੀਆਂ
- ਕਹਾਣੀ ਆਸ਼ੋਕ ਨੰਦਾ ਨੇ ਬਹੁਤ ਵਧੀਆ ਚੁਣੀ ਪਰ ਇਸ ਫ਼ਿਲਮ ਨੂੰ ਰੋਚਕ ਅਤੇ ਥ੍ਰੀਲਿੰਗ ਨਹੀਂ ਬਣਾ ਪਾਏ।
- ਇਹ ਫ਼ਿਲਮ ਈਸ਼ਾ ਗੁੱਪਤਾ ਦੇ ਐਕਟਿਵ ਹੋਣ ਤੋਂ ਬਾਅਦ ਗਤੀ ਫ਼ੜਦੀ ਹੈ।
- ਸ੍ਰਕੀਨਪਲੇ 'ਚ ਕੁਝ ਕਮੀਆਂ ਜ਼ਰੂਰ ਹਨ ਪਰ ਕਲਾਈਮੇਕਸ ਜ਼ਰੂਰ ਹੈਰਾਨ ਕਰਦਾ ਹੈ।
- ਕੁਮੁਦ ਮਿਸ਼ਰਾ ਨੇ ਆਪਣਾ ਕਿਰਦਾਰ ਬਹੁਤ ਵੱਧੀਆ ਨਿਭਾਇਆ ਹੈ।
- ਫ਼ਿਲਮ ਦਾ ਸੰਗੀਤ ਔਸਤ ਪ੍ਰਦਰਸ਼ਨ ਹੀ ਕਰ ਪਾਇਆ ਹੈ।