ETV Bharat / sitara

'ਸੂਰਜ ਪੇ ਮੰਗਲ ਭਾਰੀ' ਦਾ 'ਬਸੰਤੀ' ਗੀਤ ਹੋਇਆ ਰਿਲੀਜ਼, ਮਨੋਜ-ਕਰਿਸ਼ਮਾ ਨੇ ਮਚਾਇਆ ਧਮਾਲ

ਫਿਲਮ 'ਸੂਰਜ ਪੇ ਮੰਗਲ ਭਾਰੀ' ਦਾ ਪਹਿਲਾ ਗੀਤ 'ਬਸੰਤੀ' ਰਿਲੀਜ਼ ਹੋ ਗਿਆ ਹੈ। ਇਹ ਇੱਕ ਡਾਂਸ ਨੰਬਰ ਹੈ। ਇਸ ਗੀਤ 'ਚ ਕਰਿਸ਼ਮਾ ਤੰਨਾ, ਮਨੋਜ ਬਾਜਪੇਈ ਤੇ ਅਭਿਸ਼ੇਕ ਬੈਨਰਜੀ ਜਮ ਕੇ ਧਮਾਲ ਮਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਟ੍ਰਰੈਕ ਬਾਲੀਵੁੱਡ ਦੇ ਕਿਸੇ ਗਾਣੇ 'ਚ ਕਰਿਸ਼ਮਾ ਤੰਨਾ ਦਾ ਪਹਿਲਾ ਡਾਂਸ ਨੰਬਰ ਹੈ। ਲਾਲ ਰੰਗ ਦੇ ਗਾਊਨ 'ਚ ਸਜੀ ਹੋਈ ਕਰਿਸ਼ਮਾ ਬੇਹਦ ਖ਼ੁਬਸੂਰਤ ਨਜ਼ਰ ਆ ਰਹੀ ਹੈ।

'ਸੂਰਜ ਪੇ ਮੰਗਲ ਭਾਰੀ' ਦਾ 'ਬਸੰਤੀ' ਗੀਤ ਹੋਇਆ ਰਿਲੀਜ਼,

author img

By

Published : Oct 28, 2020, 4:56 PM IST

ਮੁੰਬਈ: ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਦੀ ਆਉਣ ਵਾਲੀ ਅਗਲੀ ਫਿਲਮ ਸੂਰਜ ਪੇ ਮੰਗਲ ਭਾਰੀ ਦਾ ਪਹਿਲਾ ਗੀਤ ਬਸੰਤੀ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ 'ਚ ਮਨੋਜ ਬਾਜਪੇਈ ਲੰਬੇ ਸਮੇਂ ਤੋਂ ਬਾਅਦ ਕੈਮਰੇ ਅੱਗੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਮਨੋਜ ਤੋਂ ਇਲਾਵਾ ਕਰਿਸ਼ਮਾ ਤੰਨਾ ਤੇ ਅਭਿਸ਼ੇਕ ਬੈਨਰਜੀ ਵੀ ਹਨ।

ਇਹ ਟ੍ਰੈਕ ਬਾਲੀਵੁੱਡ ਦੇ ਕਿਸੇ ਗੀਤ 'ਚ ਕਰਿਸ਼ਮਾ ਤੰਨਾ ਦਾ ਪਹਿਲਾ ਡਾਂਸ ਨੰਬਰ ਹੈ। ਲਾਲ ਰੰਗ ਦੇ ਗਾਊਨ 'ਚ ਸਜੀ ਹੋਈ ਕਰਿਸ਼ਮਾ ਬੇਹਦ ਖ਼ੁਬਸੂਰਤ ਨਜ਼ਰ ਆ ਰਹੀ ਹੈ । ਫਿਲਮ 'ਚ ਵੈਡਿੰਗ ਡੀਟੈਕਟਿਵ ਦੀ ਭੂਮਿਕਾ ਨਿਭਾਉਣ ਵਾਲੇ ਮਨੋਜ ਇਸ ਗੀਤ 'ਚ ਪੂਰੀ ਤਰ੍ਹਾਂ ਬਦਲੇ ਹੋਏ ਰੂਪ 'ਚ ਨਜ਼ਰ ਆ ਰਹੇ ਹਨ। ਇੱਕ ਭਾਰੀ ਚੇਹਰੇ, ਤਿੱਖੇ ਨੱਕ ਤੇ ਭਾਰੀ ਢਿੱਡ ਨਾਲ ਮਨੋਜ ਨੂੰ ਪਛਾਣ ਕਰਨਾ ਮੁਸ਼ਕਲ ਹੈ।

  • " class="align-text-top noRightClick twitterSection" data="">

ਫਿਲਮ ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਨੇ ਬੇਹਦ ਪਸੰਦ ਕੀਤਾ ਹੈ।

ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ ਅਤੇ ਕਹਾਣੀ ਸ਼ੋਖੀ ਬੈਨਰਜੀ ਨੇ ਲਿਖੀ ਹੈ। ਸਕ੍ਰੀਨਪਲੇਅ ਅਤੇ ਸੰਵਾਦ ਰੋਹਨ ਸ਼ੰਕਰ ਦੇ ਹਨ। ਫਿਲਮ ਦਾ ਸੰਗੀਤ ਜਾਵੇਦ ਮੋਹਸੀਨ ਦਾ ਹੈ। ਬੋਲ ਦਾਨਿਸ਼ ਸਾਬਰੀ, ਕੁਨਾਲ ਵਰਮਾ, ਅਕਸ਼ੈ ਸ਼ਿੰਦੇ ਅਤੇ ਮੇਲੋਡੀ ਦੇ ਹਨ।

ਫਿਲਮ ਦੀ ਕਹਾਣੀ 1990 ਦੇ ਦਹਾਕੇ ਵਿੱਚ ਘੁੰਮਦੀ ਰਹੇਗੀ। ਇਹ ਉਸ ਦੌਰ ਦੀ ਕਹਾਣੀ ਹੈ ਜਦੋਂ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਉਪਲਬਧ ਨਹੀਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.