ਮੁੰਬਈ: ਬਾਲੀਵੁੱਡ ਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਸਿਰਫ਼ ਦੇਸ਼ 'ਚ ਹੀ ਨਹੀਂ ਵਿਸ਼ਵ 'ਚ ਵੀ ਆਪਣੀ ਗਾਇਕੀ ਦੇ ਕਾਰਨ ਪ੍ਰਸਿੱਧ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ ਆਪਣੀ ਜ਼ਿੰਦਗੀ ਦੇ 90 ਸਾਲ ਪੂਰੇ ਕਰਨ ਜਾ ਰਹੀ ਹੈ।
ਇਸ ਮੌਕੇ ਭਾਰਤ ਸਰਕਾਰ ਉਨ੍ਹਾਂ ਨੂੰ ਸਨਮਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਲਤਾ ਮੰਗੇਸ਼ਕਰ ਨੂੰ 'ਡਾਟਰ ਆਫ਼ ਦੀ ਨੇਸ਼ਨ' ਦੇ ਖ਼ਿਤਾਬ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਰਿਪੋਰਟਾਂ ਮੁਤਾਬਿਕ ਇਸ ਖ਼ਾਸ ਮੌਕੇ 'ਤੇ ਗੀਤਕਾਰ ਪ੍ਰਸੂਨ ਜੋਸ਼ੀ ਨੇ ਲਤਾ ਮੰਗੇਸ਼ਕਰ ਲਈ ਇੱਕ ਸਪੈਸ਼ਲ ਗੀਤ ਵੀ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਤਾ ਜੀ ਦੀ ਅਵਾਜ਼ ਦੇ ਬਹੁਤ ਵੱਡੇ ਫ਼ੈਨ ਹਨ। ਉਹ ਦੇਸ਼ ਦੀ ਅਵਾਜ਼ ਦੀ ਨੁਮਾਇੰਦਗੀ ਕਰਦੀ ਹਨ। ਇਸ ਕਾਰਨ ਕਰਕੇ ਉਨ੍ਹਾਂ ਨੂੰ 'ਡਾਟਰ ਆਫ਼ ਦੀ ਨੇਸ਼ਨ' ਦਾ ਖ਼ਿਤਾਬ ਮਿਲੇਗਾ।
ਜ਼ਿਕਰ-ਏ-ਖ਼ਾਸ ਹੈ ਕਿ ਲਤਾ ਮੰਗੇਸ਼ਕਰ ਨੇ 40 ਦੇ ਦਸ਼ਕ ਤੋਂ ਹੀ ਫ਼ਿਲਮਾਂ 'ਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਸ਼ੰਕਰ-ਜੈਕਿਸ਼ਨ, ਨੋਸ਼ਾਦ ਅਤੇ ਐਸਡੀ ਬਰਮਨ ਦੇ ਲਈ ਉਨ੍ਹਾਂ ਖ਼ੂਬ ਗੀਤ ਗਾਏ। ਕਿਸ਼ੋਰ ਕੁਮਾਰ, ਮੁਕੇਸ਼, ਮੁਹਮੰਦ ਰਫ਼ੀ, ਮਨਾ ਡੇ ਅਤੇ ਯੇਦੁਦਾਸ ਦੇ ਨਾਲ ਗਾਏ ਗੀਤ ਸਦਾਬਹਾਰ ਗੀਤਾਂ ਦੇ ਵਿੱਚ ਆਉਂਦੇ ਹਨ।