ਮੁੰਬਈ: ਉੱਘੀ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਕਾਰਨ ਬਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲ ਹੀ ਵਿੱਚ ਇਸ ਬਾਰੇ ਗੱਲ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਕਿਹਾ, “ਲਤਾ ਦੀਦੀ ਦੀ ਸਥਿਤੀ ਹਾਲੇ ਵੀ ਸਥਿਰ ਹੈ। ਇੱਕ ਵਾਰ ਜਦ ਉਹ ਠੀਕ ਹੋ ਜਾਣ ਤਾਂ ਅਸੀਂ ਉਨ੍ਹਾਂ ਨੂੰ ਘਰ ਲਿਜਾਣ ਬਾਰੇ ਸੋਚ ਰਹੇ ਹਾਂ, ਤੁਹਾਡੀ ਪ੍ਰਾਰਥਨਾ ਅਤੇ ਸਹਾਇਤਾ ਲਈ ਧੰਨਵਾਦ। " ਹੇਮਾ ਮਾਲਿਨੀ ਅਤੇ ਸ਼ਬਾਨਾ ਆਜ਼ਮੀ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾਵਾਂ ਕੀਤੀ।
ਹੋਰ ਪੜ੍ਹੋ: ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ, ਅਜੇ ਵੀ ਹਸਪਤਾਲ 'ਚ ਹੈ ਭਰਤੀ
ਦੱਸ ਦਈਏ ਕਿ 28 ਸਤੰਬਰ ਨੂੰ ਲਤਾ ਮੰਗੇਸ਼ਕਰ ਨੇ ਆਪਣਾ 90 ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਨੂੰ ਸਾਲ 2001 'ਚ ਭਾਰਤ ਦਾ ਸਰਵਊੱਚ ਨਾਗਰਿਕ ਸਨਮਾਨ 'ਭਾਰਤ ਰਤਨ' ਦਿੱਤਾ ਗਿਆ ਸੀ। ਉਨ੍ਹਾਂ ਨੇ 36 ਭਾਰਤੀ ਭਾਸ਼ਾਵਾਂ 'ਚ ਗੀਤ ਰਿਕਾਰਡ ਕਰਵਾਏ ਹਨ।
ਹੋਰ ਪੜ੍ਹੋ: ਲਤਾ ਮੰਗੇਸ਼ਕਰ ਨੂੰ ਮਿਲੇਗਾ 'ਡਾਟਰ ਆਫ਼ ਦੀ ਨੇਸ਼ਨ' ਦਾ ਖ਼ਿਤਾਬ
28 ਸਤੰਬਰ 1929 ਨੂੰ ਜਮ੍ਹੀਂ ਲਤਾ ਮੰਗੇਸ਼ਕਰ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਤੋਂ ਇਲਾਵਾ ਦਾਦਾ ਸਾਹਿਬ ਫ਼ਾਲਕੇ ਅਵਾਰਡ ਵੀ ਮਿਲ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਲਤਾ ਮੰਗੇਸ਼ਕਰ ਦੇ ਫ਼ੈਨਜ਼ ਉਨ੍ਹਾਂ ਦੇ ਠੀਕ ਹੋਂਣ ਦੀ ਕਾਮਨਾ ਕਰ ਰਹੇ ਹਨ।