ETV Bharat / sitara

ਪੋਰਨੋਗ੍ਰਾਫੀ ਮਾਮਲੇ ਵਿੱਚ ਗ੍ਰਿਫਤਾਰ ‘ਕੁੰਦਰਾ’ ਨੂੰ ਹੋ ਸਕਦੀ ਹੈ ਸਜ਼ਾ ! - ਬਾਲ ਪੋਰਨੋਗ੍ਰਾਫੀ

ਪੋਰਨੋਗ੍ਰਾਫੀ ਸਮੱਗਰੀ ਦੇ ਮਾਮਲੇ 'ਚ ਦੇਸ਼ 'ਚ ਕਾਨੂੰਨ ਬਹੁਤ ਸਖ਼ਤ ਹੈ। ਅਜਿਹੇ 'ਚ ਆਈ.ਟੀ ਐਕਟ ਦੇ ਨਾਲ-ਨਾਲ ਮੁਲਜ਼ਮ ਦੇ ਖ਼ਿਲਾਫ਼ ਭਾਰਤੀ ਪੀਨਲ ਕੋਡ ਭਾਵ ਆਈ.ਪੀ.ਸੀ ਦੀਆਂ ਕਈ ਧਾਰਾਵਾਂ ਲਿਖੀਆਂ ਜਾਂਦੀਆਂ ਹਨ।

ਪੋਰਨੋਗ੍ਰਾਫੀ ਮਾਮਲੇ ਵਿੱਚ ਗ੍ਰਿਫਤਾਰ ‘ਕੁੰਦਰਾ’ ਨੂੰ ਹੋ ਸਕਦੀ ਹੈ ਸਜ਼ਾ !

author img

By

Published : Jul 20, 2021, 9:31 AM IST

ਚੰਡੀਗੜ੍ਹ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਦੇਰ ਰਾਤ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਰਾਜ 'ਤੇ ਮੋਬਾਈਲ ਐਪਸ ਰਾਹੀਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦੇ ਅਨੁਸਾਰ ਇਹ ਕੇਸ ਇਸ ਸਾਲ ਫਰਵਰੀ ਵਿੱਚ ਦਰਜ ਕੀਤਾ ਗਿਆ ਸੀ ਅਤੇ ਰਾਜ ਇਸ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਹੈ। ਅਜਿਹੇ ਮਾਮਲਿਆਂ ਵਿੱਚ ਮੁਲਜ਼ਮ ਖ਼ਿਲਾਫ਼ ਆਈਟੀ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਅਕਸਰ ਕੇਸ ਦਰਜ ਕੀਤਾ ਜਾਂਦਾ ਹੈ। ਜੇਕਰ ਅਦਾਲਤ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦੀ ਹੈ, ਤਾਂ ਉਸਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਹਨ।

ਪੋਰਨੋਗ੍ਰਾਫੀ ਅਤੇ ਪੋਰਨੋਗ੍ਰਾਫਿਕ ਸਮੱਗਰੀ ਦੇ ਮਾਮਲੇ ਸੰਬੰਧੀ ਸਾਡੇ ਕਾਨੂੰਨ ਬਹੁਤ ਸਖ਼ਤ ਹਨ। ਅਜਿਹੇ ਮਾਮਲਿਆਂ ਵਿੱਚ ਆਈ.ਟੀ ਐਕਟ ਦੇ ਨਾਲ-ਨਾਲ ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਕੋਡ ਭਾਵ ਆਈਪੀਸੀ ਦੀਆਂ ਕਈ ਧਾਰਾਵਾਂ ਵੀ ਲਿਖੀਆਂ ਜਾਂਦੀਆਂ ਹਨ।

ਬਾਲ ਪੋਰਨੋਗ੍ਰਾਫੀ ਸਬੰਧੀ ਕਾਨੂੰਨ (Law on Child Pornography)

ਆਈ ਟੀ (ਸੋਧ) ਐਕਟ 2009 ਦੀ ਧਾਰਾ 67 (ਬੀ), ਆਈਪੀਸੀ ਸਜ਼ਾ ਦੀ ਧਾਰਾ 292, 293, 294, 500, 506 ਅਤੇ 509 ਸਜਾ-ਪਹਿਲੇ ਅਪਰਾਧ 'ਤੇ ਪੰਜ ਸਾਲ ਦੀ ਜੇਲ੍ਹ ਜਾਂ ਦਸ ਲੱਖ ਰੁਪਏ ਦਾ ਜ਼ੁਰਮਾਨਾ। ਦੂਜੇ ਅਪਰਾਧ 'ਤੇ ਸੱਤ ਸਾਲ ਤੱਕ ਦੀ ਜੇਲ੍ਹ ਜਾਂ ਦਸ ਲੱਖ ਤੱਕ ਦੇ ਜ਼ੁਰਮਾਨੇ ਹੋ ਸਕਦਾ ਹੈ।

ਸਾਡੇ ਦੇਸ਼ ਵਿੱਚ ਜੋ ਅਸ਼ਲੀਲ ਵੀਡੀਓ ਤਿਆਰ ਕਰਦੇ ਹਨ ਜਾਂ ਐੱਮ.ਐੱਮ.ਐੱਸ ਬਣਾਉਂਦੇ ਹਨ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਦੂਜਿਆਂ ਤੱਕ ਪਹੁੰਚਾਉਂਦੇ ਹਨ ਅਤੇ ਕਿਸੇ ਨੂੰ ਵੀ ਅਸ਼ਲੀਲ ਸੰਦੇਸ਼ ਭੇਜਦੇ ਹਨ ਤਾਂ ਉਹ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਣਗੇ। ਇਲੈਕਟ੍ਰਾਨਿਕ ਤਰੀਕਿਆਂ ਨਾਲ ਪੋਰਨੋਗ੍ਰਾਫੀ ਨੂੰ ਦੂਜਿਆਂ ਤੱਕ ਪ੍ਰਕਾਸ਼ਿਤ ਕਰਨਾ, ਸੰਚਾਰਿਤ ਕਰਨਾ ਗੈਰ ਕਾਨੂੰਨੀ ਹੈ। ਪਰੰਤੂ ਇਸ ਨੂੰ ਵੇਖਣਾ, ਪੜ੍ਹਨਾ ਜਾਂ ਸੁਣਨਾ ਗ਼ੈਰਕਾਨੂੰਨੀ ਨਹੀਂ ਮੰਨਿਆ ਜਾਂਦਾ ਹੈ। ਜਦਕਿ ਬਾਲ ਪੋਰਨੋਗ੍ਰਾਫੀ ਤਸਵੀਰਾਂ ਨੂੰ ਵੇਖਣਾ ਵੀ ਗੈਰਕਾਨੂੰਨੀ ਮੰਨਿਆ ਜਾਂਦਾ ਹੈ।

ਬਾਲ ਪੋਰਨੋਗ੍ਰਾਫੀ ਕੀ ਹੈ?

ਅਜਿਹੇ ਮਾਮਲਿਆਂ 'ਚ ਕਾਨੂੰਨ ਹੋਰ ਵੀ ਸਖ਼ਤ ਹੈ। ਬੱਚਿਆਂ ਨੂੰ ਸੈਕਸੁਅਲ ਐਕਟ 'ਚ ਜਾਂ ਨਗਨ ਦਿਖਾਉਂਦੇ ਹੋਏ ਇਲੈਕਟ੍ਰਾਨਿਕ ਫਾਰਮੈਟ 'ਚ ਕੋਈ ਚੀਜ ਪ੍ਰਕਾਸ਼ਿਤ ਕਰਨਾ ਜਾਂ ਦੂਜਿਆਂ ਨੂੰ ਭੇਜਣਾ। ਇਸ ਤੋਂ ਵ ਅੱਗੇ ਵੱਧ ਕੇ ਕਾਨੂੰਨ ਕਹਿੰਦਾ ਹੈ ਕਿ ਜੋ ਲੋਕ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਤਿਆਰ ਕਰਦੇ ਹਨ, ਇਕੱਠਾ ਕਰਦੇ ਹਨ, ਲੱਭਦੇ ਹਨ, ਡਾਊਨਲੋਡ ਕਰਦੇ ਹਨ, ਵਿਗਿਆਪਨ ਦਿੰਦੇ ਹਨ, ਪ੍ਰਮੋਟ ਕਰਦੇ ਹਨ, ਦੂਜਿਆਂ ਦੇ ਨਾਲ-ਨਾਲ ਲੈਣਦੇਣ ਕਰਦੇ ਹਨ ਇਹ ਸਭ ਗੈਰਕਾਨੂੰਨੀ ਹੈ। ਬੱਚਿਆਂ ਨੂੰ ਵਰਗਲਾ ਕੇ ਆਨਲਾਈਨ ਸਬੰਧਾਂ ਲਈ ਤਿਆਰ ਕਰਨਾ। ਅਜਿਹੇ 'ਚ ਐਮ.ਐਮ.ਐਮ ਬਣਾਉਣਾ, ਦੂਜਿਆਂ ਨੂੰ ਭੇਜਣਾ ਆਦਿ ਵੀ ਇਸ ਦੇ ਤਹਿਤ ਆਉਂਦੇ ਹਨ। ਇਥੇ ਬੱਚਿਆਂ ਤੋਂ ਮਤਲਬ -18 ਸਾਲ ਤੋਂ ਘੱਟ ਉਮਰ ਦੇ ਲੋਕਾਂ ਤੋਂ ਹੈ।

ਦਰਅਸਲ, ਦੇਰ ਰਾਤ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰਾਜ 'ਤੇ ਮੋਬਾਈਲ ਐਪਸ ਰਾਹੀਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦੇ ਅਨੁਸਾਰ ਇਹ ਕੇਸ ਇਸ ਸਾਲ ਫਰਵਰੀ ਵਿੱਚ ਦਰਜ ਕੀਤਾ ਗਿਆ ਸੀ ਅਤੇ ਰਾਜ ਇਸ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਹੈ।

ਇਹ ਵੀ ਪੜ੍ਹੋ:ਸ਼ਿਲਪਾ ਸ਼ੈੱਟੀ ਦਾ ਪਤੀ ਪੋਰਨ ਫਿਲਮਾਂ ਬਣਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.