ਫ਼ਿਲਮ 'ਮਣੀਕਰਣਿਕਾ' ਦੀ ਟੀਮ ਦੋ ਹਿੱਸਿਆਂ 'ਚ ਵੰਡੀ ਗਈ ਹੈ। ਇੱਕ ਪਾਸੇ ਫ਼ਿਲਮ ਦੀ ਸਟਾਰ ਕਾਸਟ ਤੇ ਡਾਇਰੈਕਟਰ ਕ੍ਰਿਸ਼ ਹੈ ਅਤੇ ਦੂਜੇ ਪਾਸੇ ਕੰਗਣਾ ਇਕੱਲੀ ਹੀ ਖੜ੍ਹੀ ਹੈ। ਦੋਵੇਂ ਇੱਕ-ਦੂਜੇ 'ਤੇ ਦੋਸ਼ ਲਗਾਉਂਦੇ ਥੱਕ ਨਹੀਂ ਰਹੇ ਹਨ।
ਕੰਗਣਾ ਨੇ ਪੂਰੀ ਫ਼ਿਲਮ ਇੰਡਸਟਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਪੂਰੀ ਇੰਡਸਟਰੀ ਮੇਰੇ ਵਿਰੁੱਧ ਹੋਈ ਬੈਠੀ ਹੈ। ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਮੈਂ ਇਨ੍ਹਾਂ ਨਾਲ ਕੰਮ ਨਹੀਂ ਕਰਨਾ। ਮੈਂ ਬਸ ਇੰਨਾ ਕਹਿ ਰਹੀ ਹਾਂ ਕਿ ਇਹ ਫ਼ਿਲਮ ਮੈਂ ਆਪਣੇ ਲਈ ਨਹੀਂ ਬਣਾਈ ਬਲਕਿ ਅੱਗੇ ਵਾਲੀ ਪੀੜ੍ਹੀ ਲਈ ਬਣਾਈ ਹੈ।"
ਕੰਗਣਾ ਨੇ ਪੂਰੀ ਫ਼ਿਲਮ ਇੰਡਸਟਰੀ ਨੂੰ ਚੁਣੌਤੀ ਦਿੰਦਿਆਂ ਕਿਹਾ,"ਇਨ੍ਹਾਂ ਨੇ ਗ਼ਲਤ ਪੰਗਾ ਲਿਆ ਹੈ। ਹੁਣ ਮੈਂ ਸਭ ਦੇ ਪਿੱਛੇ ਪੈ ਜਾਵਾਂਗੀ ਅਤੇ ਇੱਕ-ਇੱਕ ਨੂੰ ਐਕਸਪੋਜ਼ ਕਰਾਂਗੀ।"