ETV Bharat / sitara

ਉਸਾਰੂ ਆਲੋਚਨਾ ਵਿੱਚ ਕੋਈ ਨੁਕਸਾਨ ਨਹੀਂ - ਕੰਗਣਾ ਰਣੌਤ - entertainment news

ਅਦਾਕਾਰਾ ਕੰਗਨਾ ਰਣੌਤ ਅਕਸਰ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਕ੍ਰਿਟਿਕਸ ਤੋਂ ਕੰਮ ਨੂੰ ਲੈ ਕੇ ਮਿਲਣ ਵਾਲੀ ਆਲੋਚਨਾ ਨੂੰ ਉਹ ਸਵੀਕਾਰ ਕਰਦੀ ਹੈ ਜਦਕਿ ਸਮਾਜਿਕ ਕੰਮਾਂ ਦੇ ਲਈ ਉਡਾਇਆ ਗਿਆ ਮਜ਼ਾਕ ਉਹ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਫ਼ੋਟੋ
author img

By

Published : Sep 14, 2019, 11:59 PM IST

ਮੁੰਬਈ: ਅਦਾਕਾਰਾ ਕੰਗਨਾ ਰਣੌਤ ਲਗਾਤਾਰ ਇੰਡਸਟਰੀ 'ਚ ਪਰਿਵਾਰਵਾਦ ਖ਼ਿਲਾਫ਼ ਆਪਣੀ ਆਵਾਜ਼ ਚੁੱਕਦੀ ਨਜ਼ਰ ਆਉਂਦੀ ਹੈ। ਕੰਗਨਾ ਦਾ ਕਹਿਣਾ ਹੈ ਕਿ ਜਦ ਤੱਕ ਉਸ ਦੇ ਇਰਾਦੇ ਸਹੀ ਹਨ ਤਦ ਤੱਕ ਉਸ ਨੂੰ ਕਿਸੇ ਵੀ ਚੀਜ਼ ਦਾ ਪਛਤਾਵਾ ਨਹੀਂ।

ਕੰਗਨਾ ਨੇ ਕਿਹਾ, "ਜਦੋਂ ਵੀ ਮੈਂ ਕਿਸੇ ਵੀ ਚੀਜ਼ ਦੇ ਖ਼ਿਲਾਫ਼ ਆਪਣੀ ਆਵਾਜ਼ ਉਠਾਉਂਦੀ ਹਾਂ, ਮੈਂ ਪਹਿਲਾਂ ਆਪਣੇ ਇਰਾਦੇ ਦੀ ਪਰਖ ਕਰਦੀ ਹਾਂ, ਕਿਉਂਕਿ ਜਦੋਂ ਮੈਂ ਪਰਿਵਾਰਵਾਦ, ਜਿਨਸੀ ਸ਼ੋਸ਼ਣ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਵਿਰੁੱਧ ਆਪਣੀ ਆਵਾਜ਼ ਉਠਾਉਂਦੀ ਹਾਂ, ਤਾਂ ਮੈਂ ਨਾਂਅ ਲੈਂਦੀ ਹਾਂ। ਚੀਜ਼ਾਂ ਹਮੇਸ਼ਾ ਮੇਰੇ ਕਰੀਅਰ ਦੇ ਖ਼ਿਲਾਫ਼ ਹੁੰਦੀਆਂ ਹਨ। ਕੋਈ ਵੀ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਸਕਦਾ ਹੈ। ਆਲੋਚਨਾ ਮੈਨੂੰ ਕਦੇ ਕੌੜਾ ਨਹੀਂ ਬਣਾਉਂਦੀ। "

ਅਦਾਕਾਰਾ ਨੇ ਅੱਗੇ ਕਿਹਾ, "ਅੱਜ ਲੋਕ ਖੁੱਲ੍ਹੇਆਮ ਨੈਪੋਟਿਜ਼ਮ ਬਾਰੇ ਗੱਲ ਕਰਦੇ ਹਨ। ਲੋਕ ਇਸ ਬਾਰੇ ਸਪੱਸ਼ਟ ਹਨ ਪਰ ਕੀ ਪਹਿਲਾਂ ਕਿਸੇ ਨੇ ਇਸ ਬਾਰੇ ਗੱਲ ਕੀਤੀ? ਮੇਰੇ ਲਈ ਜੋ ਮਹੱਤਵ ਰੱਖਦਾ ਹੈ, ਉਹ ਮੇਰੇ ਲਈ ਵੱਡਾ ਟੀਚਾ ਹੈ। ਜੋ ਚੀਜ਼ਾਂ ਕਈ ਸਾਲਾਂ ਤੋਂ ਅਣਦੇਖੀਆਂ ਹੋਈਆਂ ਹੁਣ ਲੋਕ ਉਨ੍ਹਾਂ ਬਾਰੇ ਮੁੜ ਸੋਚਣ ਲੱਗ ਪਏ ਹਨ। ”

ਹੋਰ ਪੜ੍ਹੋ: ਕੰਗਨਾ ਰਣੌਤ ਦਾ ਅਜ਼ਾਦੀ ਦਿਹਾੜੇ 'ਤੇ ਸੰਦੇਸ਼

'ਜੱਜਮੈਂਟਲ ਹੈ ਕਿਆ' ਦੇ ਪ੍ਰਮੋਸ਼ਨਲ ਪ੍ਰੋਗਰਾਮ 'ਚ ਪੱਤਰਕਾਰ ਨਾਲ ਹੋਈ ਬਹਿਸ ਦੌਰਾਨ ਅਦਾਕਾਰਾ ਨੂੰ ਮੀਡੀਆ ਤੋਂ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਤਾਂ ਕੰਗਨਾ ਨੇ ਦੱਸਿਆ ਕਿ ਮੀਡੀਆ ਵੀ ਉਸ ਨੂੰ ਬੋਲਣ ਲਈ ਉਕਸਾਉਂਦਾ ਹੈ।

ਹੋਰ ਪੜ੍ਹੋ: ਬੀ-ਟਾਊਨ ਵਿੱਚ ਪ੍ਰਤਿਭਾ ਦੀ ਕਦਰ ਨਹੀਂ: ਕੰਗਨਾ ਰਣੌਤ

ਕਗੰਨਾ ਨੇ ਕਿਹਾ, "ਇੱਕ ਅਦਾਕਾਰਾ ਹੋਣ ਦੇ ਨਾਤੇ ਮੈਂ ਉਸਾਰੂ ਆਲੋਚਨਾ ਲਈ ਤਿਆਰ ਹਾਂ ਕਿਉਂਕਿ ਇਹ ਮੇਰੇ ਕੰਮ ਦਾ ਹਿੱਸਾ ਹਨ। ਮੇਰੇ ਕੋਲ ਕਿਸੇ ਦੇ ਖ਼ਿਲਾਫ਼ ਕੁਝ ਵੀ ਨਹੀਂ ਹੈ। ਪਰ ਕੁਝ ਚੀਜ਼ਾਂ ਹਨ ਜੋ ਮੈਂ ਸਮਾਜ ਲਈ ਕਰਦੀ ਹਾਂ, ਜਿਵੇਂ ਕੁਦਰਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਰੁੱਖ ਲਗਾਉਣਾ, ਦਰਿਆਵਾਂ ਬਾਰੇ ਗੱਲ ਕਰਨਾ।
ਜੇ ਕੋਈ ਇਨ੍ਹਾਂ ਯਤਨਾਂ ਦਾ ਮਜ਼ਾਕ ਉਡਾਉਂਦਾ ਹੈ, ਤਾਂ ਮੈਂ ਇਸ ਨੂੰ ਸਹਿਣ ਨਹੀਂ ਕਰਾਂਗਾ। "

Intro:Body:

Arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.