ਮੁੰਬਈ: ਨਵੀਂ ਪੀਰੀਅਡ ਡਰਾਮਾ ਫ਼ਿਲਮ 'ਤਾਨਾਜੀ' ਦੇ ਮੇਕਰਸ ਨੇ ਹਾਲ ਵਿੱਚ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੇ ਇਸ ਨਵੇਂ ਪੋਸਟਰ ਵਿੱਚ ਫ਼ਿਲਮ ਦੀ ਲੀਡ ਅਦਾਕਾਰਾ ਕਾਜੋਲ ਨਜ਼ਰ ਆ ਰਹੀ ਹੈ। ਰਿਲੀਜ਼ ਹੋਏ ਪੋਸਟਰ ਵਿੱਚ ਕੇਸਰੀ ਰੰਗ ਦੇ ਬੈਕਗ੍ਰਾਊਂਡ ਵਿੱਚ ਅਦਾਕਾਰਾ ਪੂਰੀ ਤਰ੍ਹਾਂ ਮਰਾਠੀ ਅਵਤਾਰ ਵਿੱਚ ਨਜ਼ਰ ਆ ਰਹੀ ਹੈ।
-
Trailer drops tomorrow... New poster of #Tanhaji: The Unsung Warrior, featuring Kajol... Stars Ajay Devgn, Kajol and Saif Ali Khan... Directed by Om Raut... 10 Jan 2020 release. #TanhajiTheUnsungWarrior #TanhajiTrailerOnNov19 pic.twitter.com/L3lSMUuWNx
— taran adarsh (@taran_adarsh) November 18, 2019 " class="align-text-top noRightClick twitterSection" data="
">Trailer drops tomorrow... New poster of #Tanhaji: The Unsung Warrior, featuring Kajol... Stars Ajay Devgn, Kajol and Saif Ali Khan... Directed by Om Raut... 10 Jan 2020 release. #TanhajiTheUnsungWarrior #TanhajiTrailerOnNov19 pic.twitter.com/L3lSMUuWNx
— taran adarsh (@taran_adarsh) November 18, 2019Trailer drops tomorrow... New poster of #Tanhaji: The Unsung Warrior, featuring Kajol... Stars Ajay Devgn, Kajol and Saif Ali Khan... Directed by Om Raut... 10 Jan 2020 release. #TanhajiTheUnsungWarrior #TanhajiTrailerOnNov19 pic.twitter.com/L3lSMUuWNx
— taran adarsh (@taran_adarsh) November 18, 2019
ਕਾਜੋਲ ਦਾ ਇਹ ਵੱਖਰਾ ਅਵਤਾਰ ਕਾਫ਼ੀ ਦਮਦਾਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੋਸਟਰ ਵਿੱਚ ਇੱਕ ਵਿਅਕਤੀ ਵੀ ਨਜ਼ਰ ਆ ਰਿਹਾ ਹੈ ਜਿਸ ਦੇ ਹੱਥ ਵਿੱਚ ਮਰਾਠਾ ਝੰਡਾ ਵੀ ਹੈ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਪੋਸਟਰ ਨੂੰ ਸਾਂਝਾ ਕੀਤਾ।
ਹੋਰ ਪੜ੍ਹੋ: ਅਜੇ ਦੇਵਗਨ ਦੀ ਨਵੀਂ ਫ਼ਿਲਮ 'ਤਨਹਾਜੀ' ਦਾ ਪਹਿਲਾ ਪੋਸਟਰ ਜਾਰੀ
ਫ਼ਿਲਮ ਦਾ ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ। ਫ਼ਿਲਮ ਵਿੱਚ ਅਜੇ ਦੇਵਗਨ ਅਤੇ ਸੈਫ਼ ਅਲੀ ਖ਼ਾਨ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਓਮ ਰਾਉਤ ਵੱਲੋਂ ਨਿਰਦੇਸ਼ਨ ਕੀਤਾ ਗਿਆ ਹੈ, ਜੋ ਅਗਲੇ ਸਾਲ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।