ਚੰਡੀਗੜ੍ਹ: ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹ ਬਿੱਗ ਬੌਸ 13ਵੇਂ ਸੀਜ਼ਨ ਦੇ ਜੇਤੂ ਰਹੇ ਸੀ। ਦੱਸ ਦਈਏ ਕਿ ਉਨ੍ਹਾਂ ਨੂੰ ਟੀਵੀ ਅਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।
ਹੁਣ ਡਬਲਿਊਡਬਲਿਊ ਰੈਸਲਰ ਜਾਨ ਸੀਨਾ ਨੇ ਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ’ਤੇ ਦੁਖ ਪ੍ਰਗਟਾਇਆ ਹੈ। ਡਬਲਿਊਡਬਲਿਊ ਰੈਸਲਰ ਜਾਨ ਸੀਨਾ ਨੇ ਸੋਸ਼ਲ ਮੀਡੀਆ ’ਤੇ ਸਿਧਾਰਥ ਸ਼ੁਕਲਾ ਦੀ ਤਸਵੀਰ ਸਾਂਝੀ ਕਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
- " class="align-text-top noRightClick twitterSection" data="
">
ਜਾਨ ਸੀਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਿਧਾਰਥ ਸ਼ੁਕਲਾ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਨੂੰ ਬਿਨਾਂ ਕੀਤੇ ਕੈਪਸ਼ਨ ਤੋਂ ਸਾਂਝੀ ਕੀਤੀ ਹੈ। ਜਿਸ ਨੂੰ ਚਾਰ ਲੱਖ ਤੋਂ ਵੀ ਜਿਆਦਾ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ।
ਇਹ ਵੀ ਪੜੋ: ਪੰਜ ਤੱਤਾਂ 'ਚ ਬਲੀਨ ਹੋਏ ਸਿਧਾਰਥ ਸ਼ੁਕਲਾ, ਅੰਤਿਮ ਵਿਦਾਈ ਦੇਣ ਸ਼ਹਿਨਾਜ਼ ਗਿੱਲ ਸਣੇ ਪੁੱਜੀਆਂ ਕਈ ਹਸਤੀਆਂ
ਕਾਬਿਲੇਗੌਰ ਹੈ ਕਿ 2 ਸਤੰਬਰ ਨੂੰ ਅਦਾਕਾਰ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਅਦਾਕਾਰ ਦੀ ਅੰਤਮ ਯਾਤਰਾ ਸਮੇਂ ਵੀ ਫੈਨਜ਼ ਦੀ ਭਾਰੀ ਭੀੜ ਵੇਖੀ ਗਈ। ਦੱਸ ਦਈਏ ਕਿ ਸਿਧਾਰਥ 40 ਸਾਲ ਦੀ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਧਾਰਥ ਸ਼ੁਕਲਾ ਨੇ ਹਾਲ ਹੀ ਵਿੱਚ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਆਪਣੇ ਕਾਰਜਕਾਲ ਨਾਲ ਸਫਲਤਾ ਦਾ ਸਵਾਦ ਲਿਆ, ਜਿੱਥੇ ਉਹ ਵਿਜੇਤਾ ਵਜੋਂ ਉੱਭਰੇ। ਅਭਿਨੇਤਾ ਦਾ ਆਖਰੀ ਸਕ੍ਰੀਨ ਸ਼ੂਟਿੰਗ ਏਕਤਾ ਕਪੂਰ ਦਾ ਬਹੁਤ ਮਸ਼ਹੂਰ ਸ਼ੋਅ ਬ੍ਰੋਕਨ ਬਟ ਬਿਊਟੀਫੁੱਲ 3 ਸੀ। ਜਿਸ ਵਿੱਚ ਉਨ੍ਹਾਂ ਨੇ ਅਗਸਤੀਆ ਦੀ ਭੂਮਿਕਾ ਨਿਭਾਈ ਸੀ।