ਮੁੰਬਈ: ਅਦਾਕਾਰ ਈਸ਼ਾਨ ਖੱਟਰ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਦੀ ਭੂਮਿਕਾ ਨਿਭਾਉਣਗੇ। ਦੱਸ ਦੇਈਏ ਕਿ ਫ਼ਿਲਮ ਦਾ ਨਾਂਅ 'ਪਿੱਪਾ' ਹੈ। ਇਸ ਨੂੰ ਏਅਰਲਿਫਟ ਦੇ ਨਿਰਮਾਤਾ ਰਾਜਾ ਕ੍ਰਿਸ਼ਨ ਮੈਨਨ ਨਿਰਦੇਸ਼ਿਤ ਕਰਨਗੇ।
ਟੈਂਕ ਵਾੱਰ ਫ਼ਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਈਸ਼ਾਨ ਨੇ ਕਿਹਾ, "ਮੈਂ ਅਜਿਹੀ ਮਹੱਤਵ ਰੱਖਣ ਵਾਲੀ ਅਤੇ ਮਹੱਤਵਪੂਰਣ ਫ਼ਿਲਮ ਦਾ ਹਿੱਸਾ ਬਣਨ ਲਈ ਤਿਆਰ ਹਾਂ। ਜੋਸ਼ ਨਾਲ ਭਰੇ ਟੈਂਕ ਕਮਾਂਡਰ ਕਪਤਾਨ ਬਲਰਾਮ ਮਹਿਤਾ ਦੀ ਭੂਮਿਕਾ ਨਿਭਾਉਣਾ ਮਾਣ ਵਾਲੀ ਗੱਲ ਹੈ। ਮੈ ਪਿੱਪਾ ਦੇ ਦਿਲਚਸਪ ਤਜ਼ਰਬੇ ਦੀ ਉਡੀਕ ਵਿੱਚ ਹਾਂ।
45ਵੀਂ ਕੈਵਲੇਰੀ ਟੈਂਕ ਸਕੁਐਡਰਨ ਦੇ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਨੇ ਆਪਣੇ ਭਰਾ ਭੈਣ ਦੇ ਨਾਲ ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਪੂਰਬੀ ਮੋਰਚੇ ਉੱਤੇ ਲੜਾਈ ਲੜੀ ਤੇ ਫ਼ਿਲਮ ਉਨ੍ਹਾਂ ਦੀ ਕਹਾਣੀ ਨੂੰ ਬਿਆਂ ਕਰ ਰਹੀ ਹੈ। ਇਹ ਉਨ੍ਹਾਂ ਦੀ ਪੁਸਤਕ ਦਿ ਬਰਨਿੰਗ ਚੈਫਿਸ ਉੱਤੇ ਆਧਰਿਤ ਹੈ।
'ਪਿੱਪਾ' ਰਵਿੰਦਰ ਰੰਧਾਵਾ, ਤਨਮਾਈ ਮੋਹਨ ਅਤੇ ਰਾਜਾ ਕ੍ਰਿਸ਼ਨ ਮੈਨਨ ਨੇ ਲਿਖੀ ਹੈ। ਇਸ ਫ਼ਿਲਮ ਨੂੰ ਰੋਨੀ ਸਕ੍ਰਿਓਵਾਲਾ ਅਤੇ ਸਿਧਾਰਥ ਰਾਏ ਕਪੂਰ ਮਿਲ ਕੇ ਬਣਾ ਸਕਦੇ ਹਨ। ਪਿੱਪਾ ਅਗਲੇ ਸਾਲ ਦੇ ਅਖ਼ੀਰ ਤੱਕ ਸਿਨੇਮਾ ਘਰਾਂ ਵਿੱਚ ਆ ਸਕਦੀ ਹੈ।
ਇਹ ਵੀ ਪੜ੍ਹੋ:ਵਿਧਵਾ ਦੇ ਕੱਚੇ ਘਰ ਦੀ ਡਿੱਗੀ ਛੱਤ, ਜਾਨੀ ਨੁਕਸਾਨ ਤੋਂ ਬਚਾ