ਮੁੰਬਈ: 'ਪੰਗਾ' ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਕੰਗਣਾ ਰਨੌਤ ਨੇ ਵਕੀਲ ਇੰਦਰਾ ਜੈਸਿੰਗ ਦੀ ਗੱਲ 'ਤੇ ਆਪਣੀ ਰਾਏ ਸਾਂਝੀ ਕੀਤੀ। ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਜਬਰ ਜਨਾਹ ਦੇ 4 ਦੋਸ਼ੀਆਂ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਸੀ।
ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਬੇਨਤੀ ਕੀਤੀ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਿਸਾਲ 'ਤੇ ਚੱਲਣ। ਜਿਵੇਂ ਸੋਨਿਆ ਗਾਂਧੀ ਨੇ ਆਪਣੇ ਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੋਸ਼ੀ ਨਲਿਨੀ ਮੁਰੂਗਨ ਨੂੰ ਮਾਫ਼ ਕਰ ਦਿੱਤਾ ਸੀ।
-
#WATCH Kangana Ranaut on senior lawyer Indira Jaising's statement,'Nirbhaya's mother should forgive the convicts': That lady (Jaising) should be kept in jail with those convicts for four days...Women like them give birth to these kind of monsters and murderers. (22.1) pic.twitter.com/MtNcAca1QG
— ANI (@ANI) January 23, 2020 " class="align-text-top noRightClick twitterSection" data="
">#WATCH Kangana Ranaut on senior lawyer Indira Jaising's statement,'Nirbhaya's mother should forgive the convicts': That lady (Jaising) should be kept in jail with those convicts for four days...Women like them give birth to these kind of monsters and murderers. (22.1) pic.twitter.com/MtNcAca1QG
— ANI (@ANI) January 23, 2020#WATCH Kangana Ranaut on senior lawyer Indira Jaising's statement,'Nirbhaya's mother should forgive the convicts': That lady (Jaising) should be kept in jail with those convicts for four days...Women like them give birth to these kind of monsters and murderers. (22.1) pic.twitter.com/MtNcAca1QG
— ANI (@ANI) January 23, 2020
ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਅਪੀਲ ਕੀਤੀ ਕਿ ਉਹ ਨਿਰਭਯਾ ਦੇ ਦੋਸ਼ੀਆਂ ਦੀ ਫ਼ਾਸੀ ਦੀ ਸਜ਼ਾ ਨੂੰ ਮਾਫ਼ ਕਰ ਦੇਣ। ਨਿਰਭਯਾ ਦੀ ਮਾਂ ਨੇ ਕਿਹਾ ਕਿ, ਉਨ੍ਹਾਂ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ 7 ਸਾਲ ਕੋਰਟ 'ਚ ਲੜਾਈ ਲੜੀ ਹੈ। ਨਿਰਭਯਾ ਦੀ ਮਾਂ ਨੇ ਕਿਹਾ ਕਿ "ਜੇ ਰੱਬ ਮੈਨੂੰ ਆ ਕੇ ਪੁੱਛੇ, ਤਾਂ ਵੀ ਮੈਂ ਉਨ੍ਹਾਂ ਨੂੰ ਮਾਫ਼ ਨਹੀਂ ਕਰਾਂਗੀ"
ਇਹ ਵੀ ਪੜ੍ਹੋ: ਵਰੁਣ ਅਤੇ ਸ਼ਰਧਾ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਮੱਥਾ ਟੇਕ ਕੀਤੀ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ
ਕੰਗਣਾ ਰਨੌਤ ਨੇ ਨਿਰਭਯਾ ਦੇ ਦੋਸ਼ੀਆ ਦੇ ਵਕੀਲ ਜੈਸਿੰਗ ਨੂੰ ਕਿਹਾ ਕਿ ਜੈਸਿੰਗ ਨੂੰ 4-5 ਦਿਨਾਂ ਲਈ ਨਿਰਭਯਾ ਦੋਸ਼ੀਆਂ ਦੇ ਨਾਲ ਜੇਲ੍ਹ 'ਚ ਰੱਖਿਆ ਜਾਵੇ। ਜੋ ਉਨ੍ਹਾਂ ਦੀ ਸਜ਼ਾ ਨੂੰ ਮਾਫ਼ ਕਰਨ ਦੀ ਅਪੀਲ ਕਰ ਰਹੀ ਹੈ। ਕੰਗਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ੀ, ਇਨ੍ਹਾਂ ਔਰਤਾਂ ਦੇ ਹੀ ਕੁੱਖਾਂ ਚੋਂ ਪੈਦਾ ਹੁੰਦੇ ਹਨ।
ਕੰਗਣਾ ਨੇ ਕਿਹਾ ਕਿ ਜਬਰ ਜਨਾਹ ਦੇ ਦੋਸ਼ਿਆ ਨੂੰ ਚੋਹਾਰੇ 'ਤੇ ਹੀ ਮਾਰ ਦੇਣਾ ਚਾਹੀਦਾ ਹੈ। ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਜਬਰ ਜਨਾਹ ਕਰਨ ਦੀ ਕੀ ਸਜ਼ਾ ਹੈ।