ਮੁੰਬਈ: ਬਿੱਗ ਬੌਸ 13 ਵਿੱਚ, ਵਾਈਲਡ ਕਾਰਡ ਕੰਟੈਂਸਟੈਂਟਾਂ ਦੀ ਐਂਟਰੀ ਹੋ ਗਈ ਹੈ। ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਸ਼ੈਫਾਲੀ ਬੱਗਾ ਦੇ ਘਰ ਚੋਂ ਬਾਹਰ ਹੋਣ ਤੋਂ ਬਾਅਦ, 6 ਨਵੇਂ ਖਿਡਾਰੀ ਬਿੱਗ ਬੌਸ ਦੇ ਘਰ ਆ ਗਏ ਹਨ। ਸ਼ਨੀਵਾਰ ਨੂੰ ਮਿਡ-ਸੀਜ਼ਨ ਦੇ ਫਾਈਨਲ ਵਿੱਚ, ਪੰਜਾਬ ਦੀ ਗਾਇਕਾ, ਮਾਡਲ, ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਸਲਮਾਨ ਖ਼ਾਨ ਨਾਲ ਗੱਲਬਾਤ ਕੀਤੀ।
-
Nayi sadasya #HimanshiKhurana ko ghar mein dekh kar #ShehnaazGill hui #BiggBoss se naraz!
— COLORS (@ColorsTV) November 3, 2019 " class="align-text-top noRightClick twitterSection" data="
Watch #WeekendKaVaar with @BeingSalmanKhan tonight at 9 PM.
Anytime on @justvoot.@Vivo_India @bharatpeindia @AmlaDaburIndia #BiggBoss13 #BB13 #SalmanKhan pic.twitter.com/9mXWNjqErN
">Nayi sadasya #HimanshiKhurana ko ghar mein dekh kar #ShehnaazGill hui #BiggBoss se naraz!
— COLORS (@ColorsTV) November 3, 2019
Watch #WeekendKaVaar with @BeingSalmanKhan tonight at 9 PM.
Anytime on @justvoot.@Vivo_India @bharatpeindia @AmlaDaburIndia #BiggBoss13 #BB13 #SalmanKhan pic.twitter.com/9mXWNjqErNNayi sadasya #HimanshiKhurana ko ghar mein dekh kar #ShehnaazGill hui #BiggBoss se naraz!
— COLORS (@ColorsTV) November 3, 2019
Watch #WeekendKaVaar with @BeingSalmanKhan tonight at 9 PM.
Anytime on @justvoot.@Vivo_India @bharatpeindia @AmlaDaburIndia #BiggBoss13 #BB13 #SalmanKhan pic.twitter.com/9mXWNjqErN
ਹਿਮਾਂਸ਼ੀ ਦਾ ਮੰਨਣਾ ਹੈ ਕਿ, ਸ਼ਹਿਨਾਜ਼ ਗਿੱਲ ਬਹੁਤ ਪਿਆਰੀ ਨਹੀਂ ਹੈ। ਸ਼ਹਿਨਾਜ਼ ਦੇ ਖ਼ਿਲਾਫ਼ ਬੋਲਦਿਆਂ ਹਿਮਾਂਸ਼ੀ ਨੇ ਸਲਮਾਨ ਖ਼ਾਨ 'ਤੇ ਵੀ ਕਈ ਗੱਲਾਂ 'ਤੇ ਖਿਚਾਈ ਕੀਤੀ। ਹਿਮਾਂਸ਼ੀ ਨੇ ਕਿਹਾ- "ਸ਼ਹਿਨਾਜ਼ ਦੀ ਇੱਕ ਬੁਰੀ ਆਦਤ ਹੈ ਕਿ ਉਹ ਦੂਜਿਆਂ ਦਾ ਮਜ਼ਾਕ ਉਡਾਉਂਦੀ ਹੈ, ਜੋ ਕਿ ਗ਼ਲਤ ਹੈ। ਜਿਹੜੀਆਂ ਗੱਲਾਂ ਉਹ ਬੜੇ ਪਿਆਰੇ ਢੰਗ ਨਾਲ ਕਰ ਰਹੀ ਹੈ ਉਹ ਸਿਰਫ਼ ਇਹ ਦਿਖਾਉਣ ਲਈ ਕਿ ਮੈਂ ਚੰਗੀ ਲੱਗਾ। ''
ਜਿਸ ਤੋਂ ਬਾਅਦ ਹਿਮਾਸ਼ੀ ਦੀ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਹੁੰਦੀ ਹੈ। ਐਂਟਰੀ ਤੋਂ ਬਾਅਦ ਸ਼ਹਿਨਾਜ਼ ਹਿਮਾਸ਼ੀ ਨੂੰ ਦੇਖ ਪੂਰੇ ਗੁੱਸੇ ਵਿੱਚ ਆ ਜਾਂਦੀ ਹੈ ਤੇ ਉੱਚੀ ਉੱਚੀ ਰੌਣਾਂ ਸ਼ੁਰੂ ਕਰ ਦਿੰਦੀ ਹੈ ਤੇ ਬਿੱਗ ਬੌਸ ਨੂੰ ਸ਼ਹਿਨਾਜ਼ ਕਹਿੰਦੀ ਹੈ ਕਿ ਇਹ ਤੁਸੀ ਬਹੁਤ ਗ਼ਲਤ ਕੀਤਾ ਹੈ।
ਦੱਸ ਦਈਏ ਕਿ, ਸ਼ਹਿਨਾਜ਼ ਤੇ ਹਿਮਾਸ਼ੀ ਦਾ ਪਹਿਲਾ ਤੋਂ ਹੀ ਕਾਫ਼ੀ ਸਮੇਂ ਦੀ ਸੋਸ਼ਲ ਮੀਡੀਆ ਤੇ ਲੜਾਈ ਚੱਲ ਰਹੀ ਸੀ ਜੋ ਹੁਣ ਬਿੱਗ ਬੌਸ ਦੇ ਘਰ ਵਿੱਚ ਵੀ ਦੇਖਣ ਨੂੰ ਮਿਲੇਗੀ। ਦੇਖਣਯੋਗ ਹੋਵੇਗਾ ਕਿ ਹਿਮਾਸ਼ੀ ਤੇ ਸ਼ਹਿਨਾਜ਼ ਦਾ ਘਰ ਵਿੱਚ ਇੱਕ ਦੂਜੇ ਲਈ ਕਿਸ ਤਰ੍ਹਾ ਦਾ ਵਿਵਹਾਰ ਹੋਵੇਗਾ।