ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲੌਕਡਾਊਨ ਵਿੱਚ ਫੱਸੇ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਵਿੱਚ ਮਦਦ ਕੀਤੀ ਹੈ, ਜਿਸ ਤੋਂ ਬਾਅਦ ਸੋਨੂੰ ਦੀ ਲੋਕਾਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਸੋਨੂੰ ਇਹ ਸਭ ਕੁਝ ਰਾਜਨੀਤੀ 'ਚ ਆਉਣ ਲਈ ਕਰ ਰਹੇ ਹਨ, ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਇਨ੍ਹਾਂ ਸਾਰੀਆਂ ਗ਼ੱਲਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਹੋਰ ਪੜ੍ਹੋ: ਤੇਲੰਗਾਨਾ ਵਿੱਚ ਫਿਲਮਾਂ ਦੀ ਸ਼ੂਟਿੰਗ ਮੁੜ ਤੋਂ ਹੋਵੇਗੀ ਸ਼ੁਰੂ
ਅਦਾਕਾਰ ਨੇ ਕਿਹਾ, "ਮੇਰਾ ਰਾਜਨੀਤੀ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਮੈਂ ਇਹ ਸਭ ਕੁਝ ਆਪਣੇ ਪ੍ਰਵਾਸੀਆਂ ਭਰਾਵਾਂ ਤੇ ਭੈਣਾ ਦੇ ਪਿਆਰ ਕਾਰਨ ਕਰ ਰਿਹਾ ਹਾਂ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਤੋਂ ਮਿਲਵਾਉਣ 'ਚ ਸਹਾਇਤਾ ਕਰ ਰਿਹਾ ਹਾਂ।" ਦੱਸ ਦੇਈਏ ਕਿ ਸੋਨੂੰ ਨੇ ਹੁਣ ਤੱਕ ਲਗਭਗ 18,000 ਤੋਂ 20,000 ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਹੈ।