ਹੈਦਰਾਬਾਦ: ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦਾ ਅੱਜ ਜਨਮਦਿਨ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1992 ਨੂੰ ਨੈਨੀਤਾਲ ਵਿੱਚ ਹੋਇਆ। ਉਹ ਅੱਜ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ।
ਉਸਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸੋਨਮ ਪੰਜਾਬੀ ਫ਼ਿਲਮਾਂ ਵਿੱਚ ਕਈ ਪ੍ਰਮੁੱਖ ਰੋਲ ਨਿਭਾਏ ਹਨ।
ਸੋਨਮ ਬਾਜਵਾ ਹੁਣ ਤੱਕ ਪੰਜਾਬੀ ਦੀਆਂ ਕਈ ਨਾਮਵਰ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਜਿੰਨ੍ਹਾਂ ਵਿੱਚ ਪੰਜਾਬ 1984, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2, ਮੰਜੇ ਬਿਸਤਰੇ, ਕੈਰੀ ਆਨ ਜੱਟਾ, ਗੁੱਡੀਆਂ ਪਟੋਲੇ, ਮੁਕਲਾਵਾ, ਸਿੰਘਮ ਆਦਿ ਫ਼ਿਲਮਾਂ ਸ਼ਾਮਲ ਹਨ।
ਇਸਦੇ ਨਾਲ ਹੀ ਉਹ ਆਪਣੀ ਅਦਾਕਾਰੀ ਅਤੇ ਫੋਟੋ ਖਿਚਵਾਉਣ ਦੇ ਹੁਨਰ ਕਰਕੇ ਪਾਲੀਵੁੱਡ ਦੀ ਚਰਚਿਤ ਅਦਾਕਾਰਾ ਹੈ।
ਇਹ ਵੀ ਪੜ੍ਹੋ: HAPPY BIRTHDAY ਅਦਾਨ ਸਾਮੀ