ਮੁੰਬਈ : ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰੌਫ਼ ਦੀ ਦੋਸਤੀ ਬਾਰੇ ਤਾਂ ਸਾਰੇ ਬਾਲੀਵੁੱਡ ਦਰਸ਼ਕ ਜਾਣਦੇ ਹਨ। ਬਾਲੀਵੁੱਡ ਦੇ ਇਸ ਕਪਲ ਨੂੰ ਕਈ ਵਾਰੀ ਇੱਕਠੇ ਸਪੋਟ ਕੀਤਾ ਗਿਆ ਹੈ। ਪਰ ਹੁਣ ਖ਼ਬਰਾਂ ਇਹ ਆ ਰਹੀਆਂ ਹਨ ਕਿ ਦੋਹਾਂ ਦਾ ਬ੍ਰੇਕਅੱਪ ਹੋ ਚੁੱਕਿਆ ਹੈ।
ਇਕ ਨਿਜੀ ਵੈਬਸਾਇਟ ਮੁਤਾਬਿਕ ਇਨ੍ਹਾਂ ਦੋਹਾਂ ਦੇ ਵਿੱਚ ਕਾਫ਼ੀ ਲੰਮੇਂ ਸਮੇਂ ਤੋਂ ਪ੍ਰੇਸ਼ਾਨੀ ਚੱਲ ਰਹੀ ਸੀ। ਇਸੇ ਹੀ ਕਾਰਨ ਕਰਕੇ ਦੋਹਾਂ ਨੇ ਇੱਕ ਦੂਜੇ ਤੋਂ ਦੂਰ ਹੋਣ ਦਾ ਫ਼ੈਸਲਾ ਕਰ ਲਿਆ। ਮੀਡੀਆ ਰਿਪੋਰਟ ਮੁਤਾਬਿਕ ਦਿਸ਼ਾ ਅਤੇ ਟਾਇਗਰ ਦਾ ਰਿਲੇਸ਼ਨਸ਼ਿਪ 3 ਸਾਲ ਪੁਰਾਣਾ ਹੈ।
ਸਵਾਲ ਹੁਣ ਇਹ ਊਠਦਾ ਹੈ ਕਿ ਜੇ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ ਤਾਂ ਉਹ ਨਿਤ ਦਿਨ ਮੀਡੀਆ ਨੂੰ ਘੁੰਮਦੇ ਹੋਏ ਜਾਂ ਫ਼ੇਰ ਡਿਨਰ ਕਰਦੇ ਹੋਏ ਇੱਕਠੇ ਨਜ਼ਰ ਆ ਹੀ ਜਾਂਦੇ ਹਨ। ਇਸ ਗੱਲ ਨੂੰ ਲੈ ਕੇ ਜਦੋਂ ਦੋਹਾਂ ਦੇ ਕਰੀਬੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਦੋਸਤ ਇੱਕਠੇ ਬੈਠ ਕੇ ਡਿਨਰ ਤਾਂ ਕਰ ਹੀ ਸਕਦੇ ਹਨ।
ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰੌਫ਼ ਦੇ ਰਿਸ਼ਤੇ ਦੀ ਕੀ ਸਚਾਈ ਹੈ? ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਮੀਡੀਆ ਅਗੇ ਅਕਸਰ ਹੀ ਦਿਸ਼ਾ ਅਤੇ ਟਾਈਗਰ ਆਪਣੇ ਰਿਸ਼ਤੇ ਨੂੰ ਲੈ ਕੇ ਖ਼ਾਸ ਕੁਝ ਨਹੀਂ ਬੋਲਦੇ ਪਰ ਜੇਕਰ ਦੋਹਾਂ ਦਾ ਬ੍ਰੇਕਅੱਪ ਹੋ ਚੁੱਕਿਆ ਹੈ ਤਾਂ ਇੰਨਾਂ ਦੇ ਫ਼ੈਨਜ਼ ਲਈ ਇਹ ਬੁਰੀ ਖ਼ਬਰ ਹੈ।