ਮੁੰਬਈ: ਮੁੰਬਈ ਦੀ ਇੱਕ ਅਦਾਲਤ ਨੇ 'ਗੰਗੂਬਾਈ ਕਠਿਆਵਾੜੀ' ਦੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ, ਅਦਾਕਾਰਾ ਆਲੀਆ ਭੱਟ ਅਤੇ ਲੇਖਕ ਹੁਸੈਨ ਜੈਦੀ ਨੂੰ ਮਾਨਹਾਨੀ ਦੇ ਮਾਮਲੇ ਚ ਸੰਮਨ ਭੇਜਿਆ ਹੈ।
ਗੰਗੂਬਾਈ ਕਾਠਿਆਵਾੜੀ ਦੇ ਗੋਦ ਲਏ ਪੁੱਤਰ ਹੋਣੇ ਦਾ ਦਾਅਵਾ ਕਰਨ ਵਾਲੇ ਬਾਬੂ ਰਾਵਜੀ ਸ਼ਾਹ ਦੀ ਇੱਕ ਪਟੀਸ਼ਨ ਚ ਕਿਹਾ ਗਿਆ ਹੈ ਕਿ ਫਿਲਮ ਗੰਗੂਬਾਈ ਦੀ ਦਿਖ ਨੂੰ ਖਰਾਬ ਕਰ ਰਹੀ ਹੈ। ਖਬਰਾਂ ਦੇ ਮੁਤਾਬਿਕ ਸੰਜੂ ਲੀਲਾ ਭੰਸਾਲੀ ਆਲਿਆ ਭੱਟ ਅਤੇ ਹੁਸੈਨ ਜੈਦੀ ਨੂੰ 21 ਮਈ ਤੋਂ ਪਹਿਲਾਂ ਅਦਾਲਤ ਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ
ਸ਼ਾਹ ਨੇ ਮੁੰਬਈ ਦੇ ਇਕ ਸਿਵਲ ਕੋਰਟ ਚ ਪਟੀਸ਼ਨ ਦਾਇਰ ਕਰ ਫਿਲਮ ਅਤੇ ਉਸਦੇ ਟ੍ਰੇਲਰ ਦੇ ਖਿਲਾਫ ਰੋਕ ਦੇ ਆਦੇਸ਼ ਦੀ ਮੰਗ ਕੀਤੀ ਸੀ। ਪਰ ਇਸਨੂੰ ਖਾਰਿਜ ਕਰ ਦਿੱਤਾ ਗਿਆ ਸੀ। ਗੰਗੂਬਾਈ ਕਾਠਿਆਵਾੜੀ ਚ ਆਲੀਆ ਭੱਟ ਮੁੱਖ ਭੂਮਿਕਾ ਚ ਹੈ ਫਿਲਮ 30 ਜੁਲਾਈ ਨੂੰ ਦੇਖ ਭਰ ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਇਹ ਵੀ ਪੜੋ: ਮੇਰਠ ’ਚ ਇਸ ਬੱਚੀ ਨੂੰ ਮਿਲਣ ਲਈ ਪਹੁੰਚੀ ਅਦਾਕਾਰਾ ਸਵਰਾ ਭਾਸਕਰ
ਫਿਲਮ ਚ ਆਲੀਆ ਮਾਫੀਆ ਕੁਇੰਨ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਗੱਲ ਕੀਤੀ ਜਾਵੇ ਗੰਗੂਬਾਈ ਕਾਠਿਆਵਾੜੀ ਦੇ ਬਾਰੇ ਤਾਂ ਲੇਖਸ ਹੁਸੈਨ ਜੈਦੀ ਦੀ ਕਿਤਾਬ ਮਾਫੀਆ ਕੁਇੰਨ ਆਫ ਮੁੰਬਈ ਦੇ ਮੁਤਾਬਿਕ ਗੰਗੂਬਾਈ ਗੁਜਰਾਤ ਦੇ ਕਾਠਿਆਵਾੜ ਦੀ ਰਹਿਣ ਵਾਲੀ ਸੀ ਜਿਸਦੀ ਵਜਾਂ ਨਾਲ ਉਸਨੂੰ ਇਹ ਨਾਂ ਮਿਲਿਆ ਹੈ।