ETV Bharat / sitara

ਅਕਸ਼ੈ ਕੁਮਾਰ ਦੀ ਫ਼ਿਲਮ ਬੱਚਨ ਪਾਂਡੇ ਦੀ ਰਿਲੀਜ਼ ਡੇਟ 'ਚ ਆਇਆ ਬਦਲਾਅ - Bell Bottom latest news

ਕ੍ਰਿਸਮਸ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਬੱਚਨ ਪਾਂਡੇ ਦੀ ਰਿਲੀਜ਼ ਡੇਟ 'ਚ ਬਦਲਾਅ ਆਇਆ ਹੈ। ਇਹ ਫ਼ਿਲਮ ਹੁਣ ਅਕਸ਼ੈ ਦੀ ਆਉਣ ਵਾਲੀ ਫ਼ਿਲਮ ਬੇਲ ਬੌਟਮ ਤੋਂ ਇੱਕ ਮਹੀਨਾ ਬਾਅਦ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Nov 12, 2019, 5:06 PM IST

ਮੁੰਬਈ: ਅਕਸ਼ੈ ਕੁਮਾਰ ਨੇ ਆਪਣੇ ਆਉਣ ਵਾਲੀ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸਦਈਏ ਕਿ ਉਨ੍ਹਾਂ ਦੀ ਅਗਲੀ ਫ਼ਿਲਮ 'ਬੇਲ ਬੌਟਮ' ਹੋਵੇਗੀ। ਇਸ ਫ਼ਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋ ਚੁੱਕਾ ਹੈ।
ਆਪਣੇ ਫ਼ਿਲਮ ਦੇ ਪਹਿਲੇ ਲੁੱਕ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, "ਤਿਆਰ ਰਹੋ 80 ਦੇ ਦਸ਼ਕ 'ਚ ਦੁਬਾਰਾ ਜਾਣ ਨੂੰ, ਫ਼ਿਲਮ 22 ਜਨਵਰੀ 2021 ਦੇ ਵਿੱਚ ਰਿਲੀਜ਼ ਹੋਵੇਗੀ।"

ਹੋਰ ਪੜ੍ਹੋ:ਕਪਿਲ ਸ਼ਰਮਾ ਹੋਏ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ

ਰਣਜੀਤ ਤਿਵਾੜੀ ਵੱਲੋਂ ਨਿਰਦੇਸ਼ਤ ਫ਼ਿਲਮ 'ਬੇਲ ਬੌਟਮ' 22 ਜਨਵਰੀ, 2021 ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ।
ਵਰਣਨਯੋਗ ਹੈ ਕਿ ਅਕਸ਼ੈ ਕੁਮਾਰ ਦੀ ਫ਼ਿਲਮ 'ਬੱਚਨ ਪਾਂਡੇ' ਫ਼ਿਲਮ ਬੇਲ ਬੌਟਮ ਤੋਂ ਇੱਕ ਮਹੀਨਾ ਬਾਅਦ ਰਿਲੀਜ਼ ਹੋਵੇਗੀ। ਪਹਿਲਾ ਇਹ ਫ਼ਿਲਮ ਕ੍ਰਿਸਮਸ 2020 'ਤੇ ਰਿਲੀਜ਼ ਹੋਣ ਵਾਲੀ ਸੀ।

ਹੋਰ ਪੜ੍ਹੋ:ਡਾਕਟਰੀ ਤੋਂ ਇਲਾਵਾ ਮਾਡਲਿੰਗ 'ਚ ਵੀ ਨਾਂਅ ਕਮਾ ਰਹੀ ਹੈ ਡਾਕਟਰ ਵਿਭਾ ਬਾਵਾ

ਮੀਡੀਆ ਰਿਪੋਰਟਾਂ ਮੁਤਾਬਿਕ ਅਕਸ਼ੈ ਕੁਮਾਰ ਦੀ ਫ਼ਿਲਮ ਬੱਚਨ ਪਾਂਡੇ ਦੀ ਅਜੇ ਸਕ੍ਰਿਪਟਿੰਗ 'ਤੇ ਕੰਮ ਚੱਲ ਰਿਹਾ ਹੈ। ਇਸ ਕੰਮ ਨੂੰ ਪੂਰਾ ਹੋਣ ਦੇ ਲਈ ਸਮਾਂ ਲਗੇਗਾ ਜਿਸ ਕਾਰਨ ਮੇਕਰਸ ਨੇ ਰਿਲੀਜ਼ ਡੇਟ ਅਗੇ ਵਧਾਉਣ ਦਾ ਫ਼ੈਸਲਾ ਲਿਆ।

ਦੱਸ ਦਈਏ ਕਿ ਅਕਸ਼ੈ ਇਸ ਵੇਲੇ ਆਪਣੇ ਫ਼ਿਲਮ 'ਲਕਸ਼ਮੀ ਬੌਂਬ' ਅਤੇ ਸੂਰਯਾਵੰਸ਼ੀ ਦੀ ਸ਼ੂਟਿੰਗ 'ਚ ਮਸਰੂਫ਼ ਹਨ। ਨਵੰਬਰ ਮਹੀਨੇ ਦੇ ਅੰਤ 'ਚ ਅਕਸ਼ੈ ਆਪਣੀ ਫ਼ਿਲਮ ਸੂਰਯਾਵੰਸ਼ੀ ਦੀ ਸ਼ੂਟਿੰਗ ਲਈ ਹੈਦਰਾਬਾਦ ਆਉਣ ਵਾਲੇ ਹਨ। ਇਸ ਫ਼ਿਲਮ 'ਚ ਕੈਟਰੀਨਾ ਕੈਫ਼ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 27 ਮਾਰਚ 2020 ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.