ETV Bharat / sitara

BMC ਦੀ ਕਾਰਵਾਈ: ਕੰਗਨਾ ਦੀ ਅਪੀਲ ਉੱਤੇ 8 ਅਕਤੂਬਰ ਨੂੰ ਆਵੇਗਾ ਫ਼ੈਸਲਾ - ਕੰਗਨਾ ਰਨੌਤ ਦੀ ਜਾਇਦਾਦ ਢਾਹੁਣ 'ਤੇ ਆਪਣਾ ਫ਼ੈਸਲਾ ਸੁਰੱਖਿਅਤ

ਬੰਬੇ ਹਾਈ ਕੋਰਟ ਅਦਾਕਾਰਾ ਕੰਗਨਾ ਰਣੌਤ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਅਦਾਲਤ ਨੇ ਹੁਣ ਇਸ ਕੇਸ ਵਿੱਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਫ਼ੈਸਲਾ 8 ਅਕਤੂਬਰ ਨੂੰ ਸੁਣਾਇਆ ਜਾਵੇਗਾ।

ਤਸਵੀਰ
ਤਸਵੀਰ
author img

By

Published : Oct 5, 2020, 4:04 PM IST

ਮੁੰਬਈ: ਬੰਬੇ ਹਾਈ ਕੋਰਟ ਨੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀ ਜਾਇਦਾਦ ਢਾਹੁਣ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਇਸ ਮਾਮਲੇ ‘ਤੇ ਫ਼ੈਸਲਾ 8 ਅਕਤੂਬਰ ਨੂੰ ਆਵੇਗਾ। ਇਸ ਸਮੇਂ ਦੌਰਾਨ, ਸਾਰੀਆਂ ਧਿਰਾਂ ਨੇ ਆਪਣੀਆਂ ਲਿਖ਼ਤੀ ਬੇਨਤੀਆਂ ਦਾਇਰ ਕੀਤੀਆਂ, ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਬੰਦ ਕਰ ਆਦੇਸ਼ ਸੁਰੱਖਿਅਤ ਰੱਖ ਲਿਆ।

ਦੱਸਣਯੋਗ ਹੈ ਕਿ ਬੰਬੇ ਹਾਈ ਕੋਰਟ ਨੇ ਪਹਿਲਾਂ ਆਪਣੀ ਸੁਣਵਾਈ ਦੌਰਾਨ ਕਿਹਾ ਸੀ ਕਿ ਜਦੋਂ ਕਥਿਤ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਗੱਲ ਆਈ ਤਾਂ ਬ੍ਰਿਹਣਮੁਬੰਈ ਮਿਉਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਵਿੱਚ ਕੁੱਝ ਗੜਬੜ ਚੱਲ ਰਹੀ ਸੀ। ਅਦਾਲਤ ਨੇ ਇਹ ਟਿੱਪਣੀ ਅਦਾਕਾਰਾ ਕੰਗਣਾ ਰਣੌਤ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀ।

ਜਸਟਿਸ ਐਸ ਜੇ ਕਥਾਵਾਲਾ ਅਤੇ ਜਸਟਿਸ ਆਰ ਆਈ ਚਾਗਲਾ ਵਾਲੇ ਬੈਂਚ ਨੇ ਰਣੌਤ ਦੇ ਮਾਮਲੇ ਵਿੱਚ ਕਿਹਾ ਕਿ ਬੀਐਮਸੀ ਨੇ ਕੰਮ ਦੇ ਨੋਟਿਸਾਂ ਨਾਲ ਕਥਿਤ ਨਾਜਾਇਜ਼ ਉਸਾਰੀਆਂ ਦੀਆਂ ਤਸਵੀਰਾਂ ਕੰਮ ਰੋਕਣ ਦੇ ਨੋਟਿਸ ਦੇ ਨਾਲ ਜੋੜਨ ਅਤੇ ਉਨ੍ਹਾਂ ਨੂੰ ਢਾਹੁਣ ਤੋਂ ਕੁਝ ਦਿਨ ਪਹਿਲਾਂ ਇੰਤਜ਼ਾਰ ਕਰਨ ਦੀ ਆਪਣੀ ਰਿਵਾਇਤ ਦਾ ਪਾਲਣਾ ਨਹੀਂ ਕੀਤੀ।

ਅਦਾਲਤ ਨੇ ਇਹ ਟਿੱਪਣੀ ਰਣੌਤ ਵੱਲੋਂ ਦਾਇਰ ਉਸ ਰਿੱਟ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੀਤੀ, ਜੋ ਉਸ ਨੇ ਉਪਨਗਰੀ ਬਾਂਦਰਾ ਦੇ ਪਾਲੀ ਹਿੱਲ ਵਿਖੇ ਉਸ ਦੇ ਬੰਗਲੇ ਦੇ ਇੱਕ ਹਿੱਸੇ ਨੂੰ 9 ਸਤੰਬਰ ਨੂੰ ਢਾਹੁਣ ਨੂੰ ਚੁਣੌਤੀ ਦੇਣ ਲਈ ਦਾਇਰ ਕੀਤੀ ਸੀ।

ਜੱਜ ਬੀਐਮਸੀ ਦੇ ਐਚ ਵਾਰਡ ਦੇ ਅਧਿਕਾਰੀ ਭਾਗਿਆਵੰਤ ਲਾਤੇ ਤੋਂ ਪੁੱਛਗਿੱਛ ਕਰ ਰਹੇ ਸਨ, ਜੋਕਿ ਰਿੱਟ ਪਟੀਸ਼ਨ ਵਿੱਚ ਬਚਾਅ ਪੱਖ ਹੈ ਅਤੇ ਜਿਸ ਦਾ ਅਧਿਕਾਰ ਖੇਤਰ ਰਣੌਤ ਦੀ ਜਾਇਦਾਦ ਵਿੱਚ ਆਉਂਦਾ ਹੈ।

ਪੁੱਛਗਿੱਛ ਦੌਰਾਨ ਬੈਂਚ ਨੇ ਕਿਹਾ ਕਿ ਰਣੌਤ ਦੀ ਇਮਾਰਤ ਦੇ ਨੇੜੇ ਇਮਾਰਤਾਂ ਵਿੱਚ ਵੀ ਇਸੇ ਤਰ੍ਹਾਂ ਦੀ ਗ਼ੈਰ ਕਾਨੂੰਨੀ ਦੇ ਮਾਮਲਿਆਂ ਵਿੱਚ, ਬੀਐਮਸੀ ਨੇ ਢਾਹੁਣ ਤੋਂ ਕਈ ਦਿਨ ਪਹਿਲਾਂ ਤੱਕ ਇੰਤਜ਼ਾਰ ਕੀਤਾ ਸੀ।

ਅਦਾਲਤ ਨੇ ਕਿਹਾ ਕਿ ਇਸ ਤੋਂ ਇਲਾਵਾ, ਜ਼ਿਆਦਾਤਰ ਹੋਰ ਮਾਮਲਿਆਂ ਵਿੱਚ ਉਸ ਨੇ ਇਮਾਰਤ ਮਾਲਕਾਂ ਨੂੰ ਕੰਮ ਰੋਕਣ ਲਈ ਨੋਟਿਸ ਦੇ ਨਾਲ ਕਥਿਤ ਗ਼ੈਰਕਨੂੰਨੀ ਉਸਾਰੀਆਂ ਦੀਆਂ ਤਸਵੀਰਾਂ ਦਿੱਤੀਆਂ ਸਨ ਅਤੇ ਅਜਿਹੇ ਮਾਮਲਿਆਂ ਵਿੱਚ ਉਹ ਅਕਸਰ ਪੁਲਿਸ ਨੂੰ ਅਜਿਹੀ ਕਾਰਵਾਈ ਲਈ ਨਾਲ ਨਹੀਂ ਲੈ ਜਾਂਦੀ ਸੀ।

ਬੈਂਚ ਨੇ ਕਿਹਾ ਕਿ ਹਾਲਾਂਕਿ ਰਣੌਤ ਦੇ ਮਾਮਲੇ ਵਿੱਚ, ਬੀਐਮਸੀ ਕੋਲ ਕਥਿਤ ਨਾਜਾਇਜ਼ ਉਸਾਰੀ ਦੀ ਡਿਜੀਟਲ ਤਾਰੀਖ ਅਤੇ ਸਮੇਂ ਦੇ ਨਾਲ ਕੋਈ ਤਸਵੀਰ ਨਹੀਂ ਹੈ ਅਤੇ ਅਦਾਕਾਰਾ ਨੂੰ ਨੋਟਿਸ ਦੇਣ ਤੋਂ ਸਿਰਫ 24 ਘੰਟਿਆਂ ਵਿੱਚ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਢਾਹੁਣ ਦੀ ਕਾਰਵਾਈ ਕੀਤੀ ਗਈ।

ਜੱਜ ਨੇ ਕਿਹਾ ਕਿ ਬੀਐਮਸੀ ਨੇ ਆਪਣੇ ਜਵਾਬ ਵਿੱਚ ਦਾਅਵਾ ਕੀਤਾ ਕਿ ਉਸ ਨੇ 8 ਸਤੰਬਰ ਨੂੰ ਇਸੇ ਤਰ੍ਹਾਂ ਦੀ ਨਜਾਇਜ਼ ਉਸਾਰੀ ਢਾਹ ਦਿੱਤੀ ਸੀ। ਹਾਲਾਂਕਿ, ਜਦੋਂ ਬੈਂਚ ਨੇ ਉਸ ਨੂੰ ਆਪਣੀਆਂ ਤਸਵੀਰਾਂ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਸਵੀਰਾਂ ਜਾਂ ਦਸਤਾਵੇਜ਼ ਰਿਕਾਰਡ ਵਿੱਚ ਉਪਲਬਧ ਨਹੀਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.