ETV Bharat / sitara

ਇੱਕ ਵੇਲਾ ਸੀ ਜਦੋਂ ਉਦਿਤ ਨਾਰਾਇਣ ਨੂੰ ਮਿਲਦੇ ਸਨ ਗੀਤ ਗਾਉਣ ਦੇ 25 ਪੈਸੇ - udit narayan birthday

ਮਸ਼ਹੂਰ ਗਾਇਕ ਉਦਿਤ ਨਾਰਾਇਣ 64 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੀ ਗੀਤਕਾਰੀ ਦੀ ਸ਼ੁਰੂਆਤ ਮੇਲਿਆਂ ਤੋਂ ਕੀਤੀ ਸੀ। ਮੇਲੇ ਦੇ ਵਿੱਚ ਜਦੋਂ ਉਹ ਗੀਤ ਗਾਉਂਦੇ ਸਨ ਤਾਂ ਉਨ੍ਹਾਂ ਨੂੰ ਇਨਾਮ ਵੱਜੋਂ 25 ਪੈਸੇ ਮਿਲਦੇ ਸਨ।

udit narayan turns 64
ਫ਼ੋਟੋ
author img

By

Published : Dec 1, 2019, 12:24 PM IST

ਮੁੰਬਈ: ਮਸ਼ਹੂਰ ਪਲੈਬੇਕ ਗਾਇਕ ਉਦਿਤ ਨਾਰਾਇਣ 1 ਦਸੰਬਰ ਨੂੰ 64 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1 ਦਸੰਬਰ 1955 ਨੂੰ ਬਿਹਾਰ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਂਅ ਉਦਿਤ ਨਾਰਾਇਣ ਝਾ ਹੈ। ਉਨ੍ਹਾਂ ਦੇ ਗੀਤਾਂ ਦਾ ਇੱਕ ਵੱਖਰਾ ਹੀ ਅੰਦਾਜ ਹੈ ਜੋ ਹਰ ਇੱਕ ਨੂੰ ਪਸੰਦ ਆਉਂਦਾ ਹੈ।

udit narayan
ਫ਼ੋਟੋ

ਉਦਿਤ ਨਾਰਾਇਣ ਨੇ ਨਾ ਸਿਰਫ਼ ਹਿੰਦੀ 'ਚ ਬਲਕਿ ਤਾਮਿਲ, ਤੇਲਗੂ, ਕੰਨੜ, ਨੇਪਾਲੀ ਅਤੇ ਕਈ ਹੋਰ ਭਾਸ਼ਾਵਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ। ਗਾਇਕੀ ਤੋਂ ਇਲਾਵਾ ਉਹ ਕਈ ਰਿਐਲੇਟੀ ਸ਼ੋਅ ਵੀ ਜੱਜ ਕਰ ਚੁੱਕੇ ਹਨ। ਆਪਣੇ ਸੰਘਰਸ਼ ਦੇ ਦਿਨ੍ਹਾਂ ਨੂੰ ਯਾਦ ਕਰਦੇ ਹੋਏ ਉਦਿਤ ਨਾਰਾਇਣ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਕੋਲ ਇੱਕ ਦਿਨ ਰੇਡੀਓ 'ਤੇ ਰਫ਼ੀ ਦਾ ਗੀਤ ਚੱਲ ਰਿਹਾ ਸੀ। ਰਫ਼ੀ ਦੇ ਗੀਤ ਨੂੰ ਸੁਣ ਕੇ ਉਦਿਤ ਉਨ੍ਹਾਂ ਦੇ ਫ਼ੈਨ ਹੋ ਗਏ।

udit narayan
ਫ਼ੋਟੋ

ਆਪਣੀ ਗਾਇਕੀ ਦੀ ਸ਼ੁਰੂਆਤ ਉਦਿਤ ਨੇ ਪਿੰਡਾਂ ਦੇ ਮੇਲਿਆਂ ਤੋਂ ਕੀਤੀ ਸੀ। ਉਹ ਦੱਸਦੇ ਹਨ ਕਿ ਮੇਲਿਆਂ 'ਤੇ ਜਾ ਕੇ ਉਹ ਗੀਤ ਗਾਉਂਦੇ ਸਨ ਅਤੇ ਉਨ੍ਹਾਂ ਨੂੰ ਇਨਾਮ ਦੇ ਤੌਰ 'ਤੇ 25 ਪੈਸੇ ਮਿਲਦੇ ਸਨ। ਉਦਿਤ ਨਾਰਾਇਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਿੰਦੂਰ' ਤੋਂ ਕੀਤੀ ਸੀ। ਉਹ ਇੱਕ ਨੇਪਾਲੀ ਫ਼ਿਲਮ ਸੀ। ਇਸ ਫ਼ਿਲਮ ਦੇ ਲਈ ਉਨ੍ਹਾਂ ਆਪਣਾ ਪਹਿਲਾ ਗੀਤ ਗਾਇਆ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਖ਼ਾਸ ਨਹੀਂ ਚੱਲੀ ਸੀ।

udit narayan
ਫ਼ੋਟੋ

ਸਾਲ 1978 'ਚ ਉਦਿਤ ਨਾਰਾਇਣ ਨੇ ਮੁੰਬਈ ਦਾ ਰੁੱਖ ਕੀਤਾ ਅਤੇ 10 ਸਾਲ ਸੰਘਰਸ਼ ਕੀਤਾ। ਇਸ ਤੋਂ ਬਾਅਦ ਸਾਲ 1988 'ਚ ਆਮਿਰ ਖ਼ਾਨ ਦੀ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' ਦੇ ਗੀਤ ਪਾਪਾ ਕਹਤੇ ਹੈ.. ਨੂੰ ਆਪਣੀ ਅਵਾਜ਼ ਦਿੱਤੀ। ਇਸ ਗੀਤ ਨੇ ਉਦਿਤ ਨਾਰਾਇਣ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ।

udit narayan
ਫ਼ੋਟੋ

ਇਸ ਫ਼ਿਲਮ ਨੇ ਉਦਿਤ ਨਾਰਾਇਣ ਦੀ ਜ਼ਿੰਦਗੀ ਬਦਲ ਦਿੱਤੀ। ਇੰਡਸਟਰੀ 'ਚ 40 ਸਾਲ ਪੂਰੇ ਕਰ ਚੁੱਕੇ ਉਦਿਤ ਨਾਰਾਇਣ ਨੇ ਹੁਣ ਤੱਕ ਜ਼ਿਆਦਾਤਰ ਗੀਤ ਅਲਕਾ ਯਾਗਨਿਕ ਦੇ ਨਾਲ ਗਾਏ ਹਨ। ਦੋਵਾਂ ਦੀ ਜ਼ੁਗਲਬੰਦੀ ਦਰਸ਼ਕਾਂ ਨੂੰ ਬਹੁਤ ਪਸੰਦ ਹੈ।

Intro:Body:

ssss

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.