ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਬਾਲਾ' ਨੇ ਆਪਣੇ ਪਹਿਲੇ ਦਿਨ ਬਾਕਸ ਆਫਿਸ 'ਤੇ ਤਕਰੀਬਨ10.15 ਕਰੋੜ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਹੈ। ਆਯੁਸ਼ਮਾਨ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਗਿਆ, ਆਯੁਸ਼ਮਾਨ ਦੀ ਇਹ ਸਭ ਤੋਂ ਵੱਡੀ ਉਦਘਾਟਨੀ ਦਿਨ ਸੰਗ੍ਰਹਿ ਬਣ ਗਿਆ ਹੈ। ਇਹ ਫ਼ਿਲਮ ਉਮਰ ਤੋਂ ਪਹਿਲਾਂ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦਰਸਾਉਂਦੀ ਹੈ, ਜਿਸ ਨੂੰ ਬੜ੍ਹੇ ਮਜ਼ਾਕੀਆਂ ਢੰਗ ਨਾਲ ਦਿਖਾਇਆ ਗਿਆ ਹੈ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ 'ਬਾਲਾ' ਦੇ ਪਹਿਲੇ ਦਿਨ ਦਾ ਸੰਗ੍ਰਹਿ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ।
ਹੋਰ ਪੜ੍ਹੋ: ਅੱਜ ਦੀ ਪੀੜ੍ਹੀ ਵਿਆਹੁਤਾ ਜੀਵਨ ਨੂੰ ਮੁਕੰਮਲ ਕਰਨ ਲਈ ਤਿਆਰ ਨਹੀਂ: ਪੀਯੂਸ਼ ਮਿਸ਼ਰਾ
ਤਰਨ ਨੇ ਲਿਖਿਆ, "#ਬਾਲਾ ਦਾ ਪਹਿਲੇ ਦਿਨ ਦਾ ਕਮਾਲ ... ਸ਼ਾਨਦਾਰ ਸੰਵਾਦ ਅਤੇ ਆਯੁਸ਼ਮਾਨ ਇਸ ਜਿੱਤ ਦਾ ਮੁੱਖ ਪਾਤਰ ਹੈ... ਫ਼ਿਲਮ ਦਾ ਕਾਰੋਬਾਰ ਦੂਜੇ ਅਤੇ ਤੀਜੇ ਦਿਨ ਵਧੇਰੇ ਵਾਧਾ ਹੋਣ ਦੀ ਉਮੀਦ ਹੈ... ਸ਼ੁੱਕਰਵਾਰ 10.15 ਕਰੋੜ #ਇੰਡੀਆ ਬਿਜ਼ਨਸ।"
-
#Bala has an excellent Day 1... Strong word of mouth + Brand Ayushmann are key contributors... Expect biz to grow further on Day 2 and 3... Fri ₹ 10.15 cr. #India biz.
— taran adarsh (@taran_adarsh) November 9, 2019 " class="align-text-top noRightClick twitterSection" data="
">#Bala has an excellent Day 1... Strong word of mouth + Brand Ayushmann are key contributors... Expect biz to grow further on Day 2 and 3... Fri ₹ 10.15 cr. #India biz.
— taran adarsh (@taran_adarsh) November 9, 2019#Bala has an excellent Day 1... Strong word of mouth + Brand Ayushmann are key contributors... Expect biz to grow further on Day 2 and 3... Fri ₹ 10.15 cr. #India biz.
— taran adarsh (@taran_adarsh) November 9, 2019
ਆਯੁਸ਼ਮਾਨ ਦੀ ਇਹ ਦੂਜੀ ਫ਼ਿਲਮ ਹੈ, ਜਿਸ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ 'ਡ੍ਰੀਮ ਗਰਲ' ਨੇ ਸ਼ੁਰੂਆਤੀ ਦਿਨ ਵਿੱਚ10.05 ਕਰੋੜ ਦੀ ਕਮਾਈ ਕੀਤੀ ਸੀ। ਅਤੇ ਇਸ ਦੇ ਨਾਲ ਹੀ ਇਹ ਫ਼ਿਲਮ ਆਯੁਸ਼ਮਾਨ ਦੀ ਸਭ ਤੋਂ ਵੱਡੀ ਓਪਨਿੰਗ ਡੇ ਕਲੈਕਸ਼ਨ ਬਣ ਗਈ ਹੈ। ਇਹ ਫ਼ਿਲਮ ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਵਿੱਚ ਸੀਮਾ ਪਾਹਵਾ, ਸੌਰਭ ਸ਼ੁਕਲਾ ਅਤੇ ਜਾਵੇਦ ਜਾਫ਼ਰੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ।